ਅਯੁੱਧਿਆ: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਝਟਕੇ ਮਗਰੋਂ ਬੀਜੇਪੀ ਲਈ ਆਪਣੇ ਗੜ੍ਹ ਉੱਤਰ ਪ੍ਰਦੇਸ਼ ਤੋਂ ਵੀ ਨਿਰਾਸ਼ਾ ਵਾਲੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ 'ਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਬੀਜੇਪੀ ਸੱਤਾ ਵਿੱਚ ਹੋਣ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਸਭ ਤੋਂ ਅਹਿਮ ਗੱਲ਼ ਹੈ ਕਿ ਰਾਮ ਨਗਰੀ ਅਯੁੱਧਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਣਸੀ ਤੋਂ ਵੀ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ।
ਹਾਸਲ ਜਾਣਕਾਰੀ ਮੁਤਾਬਕ ਰਾਮ ਨਗਰੀ ਅਯੁੱਧਿਆ ਸ਼ਹਿਰ 'ਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਾਰ ਝੱਲਣੀ ਪਈ ਹੈ। ਇੱਥੇ ਸਪਾ ਨੇ 40 ਵਿੱਚੋਂ 24 ਸੀਟਾਂ 'ਤੇ ਕਬਜ਼ਾ ਕੀਤਾ ਹੈ। ਭਾਜਪਾ ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ। ਮਾਇਆਵਤੀ ਦੀ ਬਸਪਾ ਨੇ 5 ਸੀਟਾਂ ਜਿੱਤੀਆਂ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ 'ਚ ਜ਼ਿਲ੍ਹਾ ਪੰਚਾਇਤ ਮੈਂਬਰ ਦੀਆਂ 40 ਸੀਟਾਂ 'ਤੇ ਭਾਜਪਾ ਦੇ ਸਿਰਫ਼ 7 ਉਮੀਦਵਾਰ ਜਿੱਤੇ ਹਨ ਤੇ ਸਮਾਜਵਾਦੀ ਪਾਰਟੀ ਨੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ।
ਦੱਸ ਦਈਏ ਕਿ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ ਸ਼ੁਰੂ ਹੋ ਕੇ ਸੋਮਵਾਰ ਨੂੰ ਮੁਕੰਮਲ ਹੋਈ। ਨਤੀਜਿਆਂ ਦਾ ਐਲਾਨ ਅੱਜ ਹੋਏਗਾ। ਇਹ ਚੋਣ ਸੱਤਾਧਾਰੀ BJP (ਭਾਰਤੀ ਜਨਤਾ ਪਾਰਟੀ) ਦੇ ਨਾਲ ਨਾਲ-ਨਾਲ ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਲਈ ਮਹੱਤਵਪੂਰਨ ਹੈ। ਉੱਤਰ ਪ੍ਰਦੇਸ਼ 'ਚ ਅਗਲੇ ਸਾਲ 2022 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ 'ਚ ਸਿਆਸੀ ਪਾਰਟੀਆਂ ਜ਼ਿਲ੍ਹਾ ਪੰਚਾਇਤ ਦੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੀ ਕਰਦੀਆਂ ਹਨ, ਜਿਨ੍ਹਾਂ ਨੂੰ ਪਾਰਟੀ ਸਮਰਥਿਤ ਉਮੀਦਵਾਰ ਕਿਹਾ ਜਾਂਦਾ ਹੈ ਪਰ ਚੋਣ ਕਮਿਸ਼ਨ ਉਨ੍ਹਾਂ ਨੂੰ ਆਪਣੇ ਅਧਿਕਾਰਤ ਚਿੰਨ੍ਹ ਉੱਤੇ ਚੋਣਾਂ ਲੜਨ ਦੀ ਮਨਜ਼ੂਰੀ ਦਿੰਦਾ। ਜਿੱਤੇ ਉਮੀਦਵਾਰਾਂ 'ਚੋਂ ਭਾਜਪਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ 720 ਉਮੀਦਵਾਰ ਜਿੱਤੇ ਹਨ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ 689, ਬਸਪਾ ਦੇ 266, ਕਾਂਗਰਸ ਦੇ 145 ਉਮੀਦਵਾਰ ਜੇਤੂ ਰਹੇ ਹਨ। ਆਜ਼ਾਦ ਉਮੀਦਵਾਰਾਂ 'ਚ ਆਮ ਆਦਮੀ ਪਾਰਟੀ ਸਮੇਤ 637 ਆਜ਼ਾਦ ਉਮੀਦਵਾਰਾਂ ਨਾਲ ਸਬੰਧਤ ਨਤੀਜੇ ਪ੍ਰਾਪਤ ਕੀਤੇ ਹਨ।
ਦੱਸ ਦੇਈਏ ਕਿ ਪੰਚਾਇਤੀ ਚੋਣਾਂ 'ਚ ਜ਼ਿਲ੍ਹਾ ਪੰਚਾਇਤ ਮੈਂਬਰ, ਖੇਤਰ ਪੰਚਾਇਤ ਮੈਂਬਰ, ਪ੍ਰਧਾਨ ਤੇ ਗ੍ਰਾਮ ਪੰਚਾਇਤ ਵਾਰਡ ਮੈਂਬਰ ਦੀਆਂ ਸੀਟਾਂ ਲਈ 12 ਲੱਖ 89 ਹਜ਼ਾਰ 930 ਉਮੀਦਵਾਰ ਮੈਦਾਨ 'ਚ ਨਿੱਤਰੇ ਸਨ।
ਇਹ ਵੀ ਪੜ੍ਹੋ: ਪੰਜਾਬ, ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਕੋਰੋਨਾ ਦੀ ਰਫਤਾਰ ਘਟੀ, ਸਰਕਾਰ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904