Coronavirus Today: ਦੇਸ਼ 'ਚ ਅੱਜ 125 ਦਿਨਾਂ ਬਾਅਦ ਕੋਰੋਨਾ ਵਾਇਰਸ ਦੇ ਸਭ ਤੋਂ ਘੱਟ 30,093 ਨਵੇਂ ਕੇਸ ਸਾਹਮਣੇ ਆਏ। ਦੇਸ਼ 'ਚ ਹੁਣ ਰਿਕਵਰੀ ਦਰ ਵੱਧ ਕੇ 97.37 ਫ਼ੀਸਦੀ ਹੋ ਗਈ ਹੈ। ਰੋਜ਼ਾਨਾ ਪਾਜ਼ੀਟਵਿਟੀ ਰੇਟ 1.68 ਫ਼ੀਸਦੀ ਹੈ। ਦੇਸ਼ 'ਚ ਬੀਤੇ ਦਿਨੀਂ ਕੁਲ 374 ਲੋਕਾਂ ਦੀ ਮੌਤ ਹੋਈ।


ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ ਅਤੇ ਹੁਣ ਤਕ ਕਿੰਨੇ ਲੋਕਾਂ ਨੂੰ ਵੈਸਸੀਨ ਦੀਆਂ ਖੁਰਾਕਾਂ ਲੱਗੀਆਂ?


ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਪਾਜ਼ੀਟਿਵ ਕੇਸਾਂ ਦੀ ਗਿਣਤੀ 3 ਕਰੋੜ 11 ਲੱਖ 74 ਹਜ਼ਾਰ 322 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 374 ਨਵੀਂਆਂ ਮੌਤਾਂ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 4 ਲੱਖ 14 ਹਜ਼ਾਰ 482 ਹੋ ਗਈ ਹੈ। ਦੇਸ਼ 'ਚ ਬੀਤੇ ਦਿਨੀਂ 45 ਹਜ਼ਾਰ 254 ਲੋਕਾਂ ਦੇ ਠੀਕ ਹੋਣ ਨਾਲ ਕੁਲ ਠੀਕ ਹੋਏ ਲੋਕਾਂ ਦੀ ਗਿਣਤੀ 3 ਕਰੋੜ 3 ਲੱਖ 53 ਹਜ਼ਾਰ 710 ਹੋ ਗਈ ਹੈ। ਦੇਸ਼ 'ਚ ਹੁਣ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4 ਲੱਖ 6 ਹਜ਼ਾਰ 130 ਹੈ।


ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ 52 ਲੱਖ 67 ਹਜ਼ਾਰ 309 ਖੁਰਾਕਾਂ ਲਗਵਾਈਆਂ ਗਈਆਂ, ਜਿਸ ਤੋਂ ਬਾਅਦ ਟੀਕਾਕਰਨ ਦਾ ਕੁਲ ਅੰਕੜਾ 41 ਕਰੋੜ 18 ਲੱਖ 46 ਹਜ਼ਾਰ 401 ਹੋ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਟਵੀਟ ਕਰਕੇ ਦੱਸਿਆ ਹੈ ਕਿ ਬੀਤੇ ਦਿਨੀਂ ਭਾਰਤ 'ਚ ਕੋਰੋਨਾ ਵਾਇਰਸ ਦੇ 17 ਲੱਖ 92 ਹਜ਼ਾਰ 336 ਸੈਂਪਲਾਂ ਦੇ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਹੁਣ ਕੁੱਲ 44 ਕਰੋੜ 73 ਲੱਖ 41 ਹਜ਼ਾਰ 133 ਸੈਂਪਲਾਂ ਦੇ ਟੈਸਟ ਹੋ ਚੁੱਕੇ ਹਨ।


ਕੇਰਲ ਤੋਂ ਆ ਰਹੇ ਸੱਭ ਤੋਂ ਵੱਧ ਕੇਸ


ਦੇਸ਼ ਦਾ ਦੱਖਣੀ ਸੂਬਾ ਕੇਰਲ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਭ ਤੋਂ ਵੱਧ ਜੂਝ ਰਿਹਾ ਹੈ। ਹੁਣ ਇੱਥੇ ਹਰ ਰੋਜ਼ 10 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਕੇਰਲਾ 'ਚ ਕੋਰੋਨਾ ਦੀ ਰਫ਼ਤਾਰ ਵੱਧ ਰਹੀ ਹੈ ਅਤੇ ਇਸ ਦਾ ਅੰਦਾਜ਼ਾ ਸਿਰਫ਼ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿਚ ਲਾਗ ਦੀ ਦਰ ਕਈ ਹਫ਼ਤਿਆਂ ਤੋਂ ਲਗਪਗ 10 ਫ਼ੀਸਦੀ ਸੀ, ਜੋ ਹੁਣ ਵੱਧ ਕੇ 11.08 ਫ਼ੀਸਦੀ ਹੋ ਗਈ ਹੈ।


ਸੋਮਵਾਰ ਨੂੰ ਕੇਰਲ 'ਚ ਸੰਕਰਮਣ ਦੇ 9931 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਕੇਸਾਂ ਦੀ ਕੁਲ ਗਿਣਤੀ 31 ਲੱਖ 70 ਹਜ਼ਾਰ 868 ਹੈ। ਸੂਬੇ 'ਚ ਮਹਾਮਾਰੀ ਕਾਰਨ 58 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹਜ਼ਾਰ 408 ਹੋ ਗਈ ਹੈ।