Coronavirus Cases: ਦੇਸ਼ ਵਿੱਚ 24 ਘੰਟਿਆਂ ਵਿੱਚ 1,94,720 ਹਜ਼ਾਰ ਨਵੇਂ ਕੋਰੋਨਾ ਸੰਕਰਮਿਤ ਪਾਏ ਗਏ ਹਨ। 60,182 ਲੋਕ ਠੀਕ ਹੋ ਚੁੱਕੇ ਹਨ ਤੇ 442 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ, ਐਕਟਿਵ ਕੇਸਾਂ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 1 ਲੱਖ 33 ਹਜ਼ਾਰ 318 ਦਾ ਵਾਧਾ ਦਰਜ ਕੀਤਾ ਗਿਆ। ਇਸ ਸਮੇਂ 9.48 ਲੱਖ ਕੋਰੋਨਾ ਪੀੜਤ ਇਲਾਜ ਅਧੀਨ ਹਨ।


ਦੇਸ਼ ਵਿੱਚ ਐਕਟਿਵ ਮਾਮਲਿਆਂ ਵਿੱਚ ਵੀ 1.32 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ। ਤੀਜੀ ਲਹਿਰ ਵਿੱਚ ਸਰਗਰਮ ਕੇਸ ਪਹਿਲੀ ਵਾਰ 9 ਲੱਖ ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ, ਨਵੇਂ ਸੰਕਰਮਿਤਾਂ ਵਿੱਚ 25 ਹਜ਼ਾਰ ਦਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ 1.69 ਲੱਖ ਲੋਕ ਸੰਕਰਮਿਤ ਪਾਏ ਗਏ ਸੀ।


ਹੁਣ ਦੇਸ਼ ਵਿੱਚ ਕੁੱਲ 3.60 ਕਰੋੜ ਲੋਕ ਸੰਕਰਮਣ ਦੀ ਲਪੇਟ ਵਿੱਚ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 3.46 ਕਰੋੜ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 4 ਲੱਖ 84 ਹਜ਼ਾਰ 655 ਲੋਕਾਂ ਦੀ ਮੌਤ ਹੋ ਚੁੱਕੀ ਹੈ।







ਪੰਜਾਬ-ਹਰਿਆਣਾ 'ਚ ਕੋਰੋਨਾ ਦੀ ਸਥਿਤੀ


ਮੰਗਲਵਾਰ ਨੂੰ ਪੰਜਾਬ 'ਚ 4,552 ਲੋਕ ਸੰਕਰਮਿਤ ਪਾਏ ਗਏ। 687 ਲੋਕ ਠੀਕ ਹੋ ਗਏ ਹਨ ਅਤੇ 9 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 6.29 ਲੱਖ ਤੋਂ ਵੱਧ ਲੋਕ ਇਨਫੈਕਸ਼ਨ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 5.89 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 16,692 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਕੁੱਲ 22,235 ਮਰੀਜ਼ ਇਲਾਜ ਅਧੀਨ ਹਨ।


ਇਸ ਦੇ ਨਾਲ ਹੀ ਮੰਗਲਵਾਰ ਨੂੰ ਹਰਿਆਣਾ 'ਚ 5,746 ਲੋਕ ਸੰਕਰਮਿਤ ਪਾਏ ਗਏ ਅਤੇ 1407 ਲੋਕ ਠੀਕ ਹੋ ਗਏ। ਇੱਥੇ 3 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 8.05 ਲੱਖ ਤੋਂ ਵੱਧ ਲੋਕ ਇਨਫੈਕਸ਼ਨ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 7.68 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 10,080 ਲੋਕਾਂ ਦੀ ਮੌਤ ਹੋ ਗਈ ਹੈ। ਕੁੱਲ 26,813 ਇਸ ਸਮੇਂ ਇਲਾਜ ਅਧੀਨ ਹਨ।



ਇਹ ਵੀ ਪੜ੍ਹੋ: ਟਿਕਟ ਲਈ ਪੈਸੇ ਮੰਗਣ ਦੇ ਦੋਸ਼ ਲਾਉਣ ਵਾਲੇ ਖਿਲਾਫ ਰਾਘਵ ਚੱਢਾ ਨੇ ਠੋਕਿਆ ਮਾਣਹਾਨੀ ਦਾ ਮੁਕੱਦਮਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904