Coronavirus Update: ਨਵੀਂ ਦਿੱਲੀ: ਬੇਸ਼ੱਕ ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਪਰ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਲਾਗ ਦੇ 25072 ਨਵੇਂ ਕੇਸ ਰਿਪੋਰਟ ਹੋਏ ਹਨ, ਜੋ ਪਿਛਲੇ 160 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਇਸ ਦੌਰਾਨ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 3,33,924 ਰਹਿ ਗਈ ਹੈ, ਜੋ ਕੁੱਲ ਕੇਸਲੋਡ ਦਾ 1.03 ਫੀਸਦ ਹੈ ਤੇ ਮਾਰਚ 2020 ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ 25072 ਨਵੇਂ ਕੇਸਾਂ ਨਾਲ ਕੋਵਿਡ-19 ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,24,49,306 ਹੋ ਗਈ ਹੈ ਜਦੋਂਕਿ ਇਸੇ ਅਰਸੇ ਦੌਰਾਨ 389 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,34,756 ਦੇ ਅੰਕੜੇ ਨੂੰ ਅੱਪੜ ਗਈ ਹੈ।
ਉਧਰ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਅਕਤੂਬਰ ਤੱਕ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਦਾ ਖਦਸ਼ਾ ਹੈ। ਨੈਸ਼ਨਲ ਇੰਸਟੀਚਿਟ ਆਫ ਡਿਜ਼ਾਸਟਰ ਮੈਨੇਜਮੈਂਟ (ਐਨਆਈਡੀਐਮ) ਦੇ ਅਧੀਨ ਗਠਿਤ ਇੱਕ ਮਾਹਰ ਪੈਨਲ ਨੇ ਤੀਜੀ ਲਹਿਰ ਬਾਰੇ ਚਿਤਾਵਨੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਤੀਜੀ ਲਹਿਰ ਅਕਤੂਬਰ ਦੇ ਆਸ-ਪਾਸ ਸਿਖਰ 'ਤੇ ਪਹੁੰਚ ਸਕਦੀ ਹੈ। ਕਮੇਟੀ ਨੇ ਇਸ ਸਮੇਂ ਦੌਰਾਨ ਬੱਚਿਆਂ ਲਈ ਬਿਹਤਰ ਡਾਕਟਰੀ ਤਿਆਰੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਬਾਲਗਾਂ ਦੇ ਬਰਾਬਰ ਹੀ ਖ਼ਤਰਾ ਹੈ।
ਕਮੇਟੀ ਨੇ ਪੀਐਮਓ ਨੂੰ ਰਿਪੋਰਟ ਸੌਂਪੀ
ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਗਠਿਤ ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ''ਬੱਚਿਆਂ ਲਈ ਮੈਡੀਕਲ ਸਹੂਲਤਾਂ - ਡਾਕਟਰ, ਸਟਾਫ, ਵੈਂਟੀਲੇਟਰ, ਐਂਬੂਲੈਂਸ ਆਦਿ ਵਰਗੇ ਉਪਕਰਣ ਕਿਤੇ ਨਹੀਂ ਮਿਲਦੇ। ਬੱਚਿਆਂ ਨੂੰ ਲਾਗ ਲੱਗ ਜਾਂਦੀ ਹੈ।" ਇਹ ਰਿਪੋਰਟ ਪੀਐਮਓ ਨੂੰ ਸੌਂਪੀ ਗਈ ਹੈ।
ਰਿਪੋਰਟ ਵਿੱਚ ਗੰਭੀਰ ਰੂਪ ਤੋਂ ਬਿਮਾਰ ਤੇ ਅਪਾਹਜ ਬੱਚਿਆਂ ਵੱਲ ਤਰਜੀਹ ਦੇ ਆਧਾਰ 'ਤੇ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ। ਬਹੁਤ ਸਾਰੇ ਅਧਿਐਨਾਂ ਨੇ ਤੀਜੀ ਲਹਿਰ ਦੀ ਸੰਭਾਵਨਾ ਬਾਰੇ ਗੱਲ ਕੀਤੀ ਹੈ, ਪਰ ਇਹ ਹੂ ਦਾ ਅਨੁਮਾਨ ਹੈ। ਬੱਚਿਆਂ ਨੂੰ ਅਜੇ ਤੱਕ ਟੀਕਾਕਰਣ ਨਹੀਂ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੇ ਲਾਗ ਦੇ ਜੋਖਮ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ।
ਇਹ ਵੀ ਪੜ੍ਹੋ: Taliban News: ਤਾਲਿਬਾਨ ਵੱਲੋਂ ਅਮਰੀਕਾ ਨੂੰ ਸਿੱਧੀ ਧਮਕੀ, 31 ਅਗਸਤ ਤੱਕ ਦਾ ਅਲਟੀਮੇਟਮ, ਭਿਆਨਕ ਸਿੱਟਿਆਂ ਲਈ ਰਹੋ ਤਿਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin