India Logs 1,150 New Covid Cases, 83 Deaths In 24 Hours


Corona Update in India: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ -19 ਦੇ 1,150 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 83 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 11,365 ਹੈ। ਇਸ ਦੇ ਨਾਲ ਹੀ 83 ਮੌਤਾਂ ਦੇ ਨਾਲ ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5,21,656 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕੁੱਲ ਸੰਕ੍ਰਮਣ ਦਾ 0.03 ਪ੍ਰਤੀਸ਼ਤ ਐਕਟਿਵ ਕੇਸ ਹਨ, ਜਦੋਂ ਕਿ ਰਾਸ਼ਟਰੀ ਕੋਵਿਡ-19 ਰਿਕਵਰੀ ਦਰ 98.76 ਪ੍ਰਤੀਸ਼ਤ ਹੈ ਜੋ ਵਧ ਕੇ 4,30,34,217 ਹੋ ਗਈ ਹੈ।


ਐਕਟਿਵ ਕੋਰੋਨਾ ਕੇਸ ਵਿੱਚ 24 ਘੰਟਿਆਂ ਦੀ ਮਿਆਦ ਵਿੱਚ 147 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ। ਮੰਤਰਾਲੇ ਮੁਤਾਬਕ, ਰੋਜ਼ਾਨਾ ਪੌਜ਼ੇਟੀਵਿਟੀ ਰੇਟ 0.24 ਪ੍ਰਤੀਸ਼ਤ ਅਤੇ ਹਫ਼ਤਾਵਾਰ ਪੌਜ਼ੇਟੀਵਿਟੀ ਦਰ 0.23 ਪ੍ਰਤੀਸ਼ਤ ਹੈ।


ਦੂਜੇ ਪਾਸੇ ਦੇਸ਼ 'ਚ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਇਸ ਦੇ ਨਾਲ ਹੀ ਕੁਝ ਸੂਬੇ ਅਜਿਹੇ ਵੀ ਹਨ ਜਿੱਥੇ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੇਂਦਰੀ ਸਿਹਤ ਸਕੱਤਰ ਨੇ ਵਧ ਰਹੀ ਕੋਰੋਨਾ ਸਕਾਰਾਤਮਕ ਦਰ ਅਤੇ ਮਾਮਲਿਆਂ ਨੂੰ ਲੈ ਕੇ ਪੰਜ ਸੂਬਿਆਂ ਨੂੰ ਖ਼ੱਤ ਲਿਖਿਆ ਹੈ। ਇਹ ਸੂਬੇ ਕੇਰਲ, ਮਿਜ਼ੋਰਮ, ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ਹਨ।


ਦੱਸ ਦਈਏ ਕਿ ਇਨ੍ਹਾਂ ਪੰਜਾਂ ਸੂਬਿਆਂ ਵਿੱਚ ਕੋਰੋਨਾ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇੱਕ ਪੱਤਰ ਲਿਖ ਕੇ ਦੁਹਰਾਇਆ ਹੈ ਕਿ ਉਹ ਕੋਰੋਨਾ ਵਿਰੁੱਧ ਲੜਾਈ ਵਿੱਚ ਕੋਵਿਡ ਦੇ ਵਿਵਹਾਰ ਦੀ ਤੁਰੰਤ ਜਾਂਚ, ਟ੍ਰੈਕ, ਇਲਾਜ, ਟੀਕਾਕਰਨ ਅਤੇ ਨਿਗਰਾਨੀ ਕਰਨ।


ਕੇਰਲ ਵਿੱਚ 8 ਅਪ੍ਰੈਲ 2021 ਨੂੰ ਖ਼ਤਮ ਹੋਏ ਪਿਛਲੇ ਹਫ਼ਤੇ ਵਿੱਚ 2321 ਨਵੇਂ ਕੇਸ ਦਰਜ ਹੋਏ ਹਨ, ਜੋ ਕਿ ਭਾਰਤ ਦੇ ਨਵੇਂ ਕੇਸਾਂ ਦਾ 31.8% ਹੈ। ਸੂਬੇ ਵਿੱਚ ਸਕਾਰਾਤਮਕਤਾ ਦਰ 15.53% ਹੈ ਜਦੋਂ ਕਿ ਪਿਛਲੇ ਹਫ਼ਤੇ ਇਹ ਸਕਾਰਾਤਮਕਤਾ ਦਰ 13.45% ਸੀ। ਮਿਜ਼ੋਰਮ ਵਿੱਚ ਵੀ ਇੱਕ ਹਫ਼ਤੇ ਵਿੱਚ 814 ਮਾਮਲੇ ਸਾਹਮਣੇ ਆਏ ਹਨ, ਜੋ ਕਿ ਭਾਰਤ ਵਿੱਚ ਇੱਕ ਹਫ਼ਤੇ ਵਿੱਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਦਾ 11.16% ਹੈ। ਇਸ ਦੇ ਨਾਲ ਹੀ, ਸਕਾਰਾਤਮਕਤਾ ਦਰ 14.38% ਤੋਂ ਵੱਧ ਕੇ 16.48% ਹੋ ਗਈ ਹੈ।


ਉਧਰ ਮਹਾਰਾਸ਼ਟਰ ਵਿੱਚ ਕੋਰੋਨਾ ਦੀ ਲਾਗ ਦੇ 794 ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ ਹਫ਼ਤੇ ਭਾਰਤ ਵਿੱਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਦਾ 10.9% ਹੈ। ਇਸੇ ਤਰ੍ਹਾਂ, 8 ਨੂੰ ਖਤਮ ਹੋਏ ਹਫਤੇ ਵਿੱਚ ਦਿੱਲੀ ਵਿੱਚ 826 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੁੱਲ ਮਾਮਲਿਆਂ ਦਾ 11.33% ਹੈ। ਇਸ ਦੇ ਨਾਲ ਹੀ ਸਕਾਰਾਤਮਕਤਾ ਦਰ 1.25% ਹੋ ਗਈ ਹੈ।


ਹਰਿਆਣਾ ਵਿੱਚ ਇੱਕ ਹਫ਼ਤੇ ਵਿੱਚ 367 ਕੇਸ ਰਿਪੋਰਟ ਹੋਏ ਹਨ, ਜੋ ਕੁੱਲ ਕੇਸਾਂ ਦਾ 5.70% ਹੈ। ਜਦੋਂ ਕਿ ਪੌਜ਼ੇਟੀਵਿਟੀ ਦਰ 1.06% ਹੈ। ਇਨ੍ਹਾਂ ਸੂਬਿਆਂ ਨੂੰ ਜਲਦੀ ਹੀ ਟੈਸਟਿੰਗ ਅਤੇ ਟਰੈਕਿੰਗ ਵਧਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਗਿਆ। ਜੀਨੋਮ ਕ੍ਰਮ ਨੂੰ ਕਰਨ ਅਤੇ ਵਧਾਉਣ ਦਾ ਸੁਝਾਅ ਦਿੱਤਾ ਗਿਆ ਹੈ।


ਇਹ ਵੀ ਪੜ੍ਹੋShehnaaz Gill ਨੇ ਬਜ਼ੁਰਗ ਔਰਤਾਂ ਨਾਲ ਪਾਇਆ ਗਿੱਧਾ ਵੇਖ ਫੈਨਸ ਹੋਏ ਖੁਸ਼, ਹੁਣ ਵੀਡੀਓ ਹੋ ਰਹੀ ਹੈ ਵਾਇਰਲ