ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਇੱਕ ਵਾਰ ਫੇਰ ਆਪਣਾ ਕਹਿਰ ਦਿਖਾ ਰਿਹਾ ਹੈ। ਕੋਰੋਨਾ ਨੂੰ ਲੈ ਕੇ ਸਾਡੇ ਅੰਦਰ ਕਈ ਸਵਾਲ ਹਨ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪ੍ਰਸਿੱਧ ਇਮਿਊਨੋਲੋਜਿਸਟ ਤੇ ਸਾਬਕਾ ਡੀਨ ਏਮਜ਼ ਪ੍ਰੋ. ਐਨ ਕੇ ਮਹਿਰਾ ਨੇ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕੋਰੋਨਾਵਾਇਰਸ ਦੇ ਮਿਊਟੇਸ਼ਨ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਇਹ ਵੀ ਜਲਦੀ ਖ਼ਤਮ ਹੋ ਜਾਵੇਗਾ।



ਕੋਰੋਨਾ ਦੇ ਨਵੇਂ ਰੂਪ ਦੇ ਕਾਰਨ, ਇਸ ਦੇ ਫੈਲਣ ਦੀ ਰਫ਼ਤਾਰ ਵਧੀ ਹੈ। ਐਨ ਕੇ ਮਹਿਰਾ ਨੇ ਕਿਹਾ, "ਇਹ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ। ਵਾਇਰਸ ਦੇ ਅੰਦਰ ਨਵੇਂ ਰੂਪ ਬਦਲਦੇ ਰਹਿੰਦੇ ਹਨ ਤੇ ਇਹ ਭੂਗੋਲਿਕ ਸਥਾਨ ਦੇ ਅਧਾਰ ਤੇ ਵੱਖੋ ਵੱਖਰੇ ਹੋ ਸਕਦੇ ਹਨ। ਇਸ ਦੇ ਫੈਲਣ ਤੇ ਇਸ ਦੇ ਲੱਛਣਾਂ ਉੱਤੇ ਨਜ਼ਰ ਰੱਖਣਾ ਮਹੱਤਵਪੂਰਨ ਹੈ।

ਹਾਲਾਂਕਿ, ਇਸ ਬਾਰੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਵੀ ਜਲਦੀ ਖਤਮ ਹੋ ਜਾਵੇਗਾ। ਸਾਨੂੰ 3 ਟੀ ਟੈਸਟ ਟਰੈਕ ਤੇ ਟ੍ਰੀਟਮੈਂਟ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ। ਰੋਜ਼ਾਨਾ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਮਾਸਕ ਪਹਿਨ ਕੇ, ਦੂਰੀ ਵੱਲ ਧਿਆਨ ਦੇਣਾ ਤੇ ਹੱਥ ਧੋਣਾ ਆਦਿ।"

ਮਹਿਰਾ ਨੇ ਇਹ ਵੀ ਦੱਸਿਆ ਕਿ  ਕੋਰੋਨਾ ਵੈਰਿਏਂਟ ਅਤੇ ਕੋਰੋਨਾ ਸਟ੍ਰੇਨ ਵਿੱਚ ਅੰਤਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕੀ ਰੂਪ ਵਿੱਚ ਵੱਖ ਹੁੰਦਾ ਹੈ। ਆਰ ਐਨ ਏ ਵਾਇਰਸ ਉਨ੍ਹਾਂ ਦੇ ਡੁਪਲਿਕੇਸ਼ਨ ਦੌਰਾਨ ਕਈ ਵਾਰ ਐਰਰ ਦਿਖਾਉਂਦੇ ਹਨ, ਜਿਸ ਕਾਰਨ ਨਵੇਂ ਵਾਇਰਸ ਤਾਂ ਹੁੰਦੇ ਹਨ ਪਰ ਇਕੋ ਜਿਹੇ ਹੂਬਹੂ ਬਿਲਕੁੱਲ ਨਹੀਂ ਹੁੰਦੇ। ਵਾਇਰਲ ਆਰ ਐਨ ਏ ਵਿਚ ਅਜਿਹੀਆਂ ਤਬਦੀਲੀਆਂ ਨੂੰ ਮਿਊਟੇਸ਼ਨ ਕਿਹਾ ਜਾਂਦਾ ਹੈ ਤੇ ਵਾਇਰਸ ਜੋ ਉਨ੍ਹਾਂ ਨੂੰ ਅਗੇ ਲੈ ਜਾਂਦੇ ਹਨ ਨੂੰ  ਵੈਰਿਏਂਟ ਕਿਹਾ ਜਾਂਦਾ ਹੈ। ਇੱਕ ਵੈਰਿਏਂਟ ਵਿੱਚ ਇੱਕ ਜਾਂ ਕਈ ਮਿਊਟੇਸ਼ਨ ਹੋ ਸਕਦੇ ਹਨ।

ਮਹਿਰਾ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਕਈ ਥਾਂ ਡੱਬਲ ਮਿਊਟੇਂਟ ਸੈਂਪਲ ਪਾਏ ਜਾ ਰਹੇ ਹਨ।ਮਹਾਰਾਸ਼ਟਰ ਵਿੱਚ ਡੱਬਲ ਮਿਊਟੇਂਟ ਦੇ ਕਾਰਨ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਜੋ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਕੋਰੋਨਾ ਵੈਕਸੀਨ ਕੋਰੋਨਾ ਦੇ ਡੱਬਲ ਮਿਊਟੇਂਟ ਤੇ ਵੀ ਅਸਰਦਾਰ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ