ਨਵੀਂ ਦਿੱਲੀ: ਬਲਾਤਕਾਰ ਦੇ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਮੁਲਜ਼ਮ ਨੂੰ ਬਰੀ ਕਰਨ ਦਾ ਫੈਸਲਾ ਬਰਕਰਾਰ ਰੱਖਿਆ ਹੈ। ਹਾਈ ਕੋਰਟ ਦਾ ਮੰਨਣਾ ਹੈ ਕਿ ਸ਼ਿਕਾਇਤਕਰਤਾ ਔਰਤ ਦੀ ਗਵਾਈ ਭਰੋਸੇ ਲਾਇਕ ਨਹੀਂ ਹੈ ਅਤੇ ਇਹ ਆਪਾਵਿਰੋਧੀ ਵੀ ਹੈ।


ਅਦਾਲਤ ਨੇ ਕਿਹਾ ਕਿ ਔਰਤ ਨੇ ਕਥਿਤ ਬਲਾਤਕਾਰ ਅਤੇ ਇਸ ਦੀ ਸ਼ਿਕਾਇਤ ਦਰਜ ਕਰਨ ਵਾਲੇ ਦਿਨ ਦਰਮਿਆਨ ਮੁਲਜ਼ਮ ਨੂੰ 529 ਵਾਰ ਫ਼ੋਨ ਕੀਤਾ, ਜਿਸ ਨੂੰ ਅਦਾਲਤ ਨੇ ਮੁਲਜ਼ਮ ਨੂੰ ਨਿਰਦੋਸ਼ ਕਰਾਰ ਦੇਣ ਲਈ ਮੁੱਖ ਸਬੂਤ ਮੰਨਿਆ ਹੈ। ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਬੀਤੀ ਜਨਵਰੀ ਨੂੰ ਮੁਲਜ਼ਮ ਨੂੰ ਬਰੀ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।

ਹਾਈਕੋਰਟ ਦੇ ਜਸਟਿਸ ਮਨਮੋਹਨ ਅਤੇ ਸੰਗੀਤਾ ਢੀਂਗਰਾ ਸਹਿਗਲ ਦੇ ਬੈਂਚ ਨੇ ਕਿਹਾ ਹੈ ਕਿ ਮਹਿਲਾ ਦੇ ਮੁਲਜ਼ਮ ਨਾਲ ਮਿਲਣ ਸਬੰਧੀ ਬਿਆਨ ਆਪਾਵਿਰੋਧੀ ਹਨ। ਉਸ ਨੇ ਹੇਠਲੀ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਉਹ ਮੁਲਜ਼ਮ ਨੂੰ ਸੋਸ਼ਲ ਮੀਡੀਆ ਸਾਈਟ ਲਿੰਕਡਇਨ ਜ਼ਰੀਏ ਮਿਲੀ ਸੀ, ਪਰ ਸ਼ਿਕਾਇਤ ਵਿੱਚ ਅਜਿਹਾ ਕਿਤੇ ਵੀ ਨਹੀਂ ਕਿਹਾ ਗਿਆ। ਇਸ ਦੇ ਨਾਲ ਹੀ ਮੁਲਜ਼ਮ ਨੇ ਔਰਤ ਦਾ ਫ਼ੋਨ ਲੈ ਲਿਆ ਸੀ ਪਰ ਵਾਪਸ ਮਿਲਣ ਤੋਂ ਬਾਅਦ ਵੀ ਉਸ ਨੇ 30 ਦਿਨ ਤਕ ਫ਼ੋਨ ਨਹੀਂ ਸੀ ਕੀਤਾ ਅਤੇ ਇਸ ਦੌਰਾਨ ਮੁਲਜ਼ਮ ਨੂੰ 529 ਵਾਰ ਫ਼ੋਨ ਕੀਤਾ।