ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਹੁਣ ਵਿਸ਼ਵ ਕੱਪ ਵਿੱਚ 'ਬਲੀਦਾਨ ਬੈਜ' ਵਾਲੇ ਦਸਤਾਨੇ ਪਹਿਨ ਕੇ ਨਹੀਂ ਖੇਡ ਸਕਦੇ। ਕੌਮਾਂਤਰੀ ਕ੍ਰਿਕੇਟ ਕੰਟਰੋਲ ਬੋਰਡ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ।
ਧੋਨੀ ਨੇ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਮੈਚ ਵਿੱਚ 'ਬਲੀਦਾਨ ਬੈਜ' ਵਾਲੇ ਦਸਤਾਨੇ ਪਹਿਨੇ ਹੋਏ ਸਨ। ਇਸ ਤੋਂ ਬਾਅਦ ਪਾਕਿਸਤਾਨ ਨੇ ਇਸ ਬਾਰੇ ਆਈਸੀਸੀ ਨੂੰ ਸ਼ਿਕਾਇਤ ਭੇਜੀ ਸੀ। ਹਾਲਾਂਕਿ, ਫ਼ੌਜ ਨੇ ਸਾਫ ਕੀਤਾ ਸੀ ਕਿ ਧੋਨੀ ਦੇ ਵਿਕੇਟ ਕੀਪਿੰਗ ਗਲੱਵਜ਼ 'ਤੇ ਬਣਿਆ ਹੋਇਆ ਨਿਸ਼ਾਨ ਬਲਿਦਾਨ ਬੈਜ ਨਾਲ ਮਿਲਦਾ ਜੁਲਦਾ ਹੈ, ਪਰ ਇਹ ਉਹ ਨਿਸ਼ਾਨ ਨਹੀਂ ਹੈ।
ਹਾਲਾਂਕਿ, ਧੋਨੀ ਨੂੰ ਬੀਸੀਸੀਆਈ ਸਮੇਤ ਹੋਰ ਵੀ ਕਈ ਖੇਡ ਪ੍ਰੇਮੀਆਂ ਦਾ ਸਾਥ ਮਿਲਿਆ ਸੀ ਪਰ ਆਈਸੀਸੀ ਨੇ ਇਸ ਨਿਸ਼ਾਨ ਦੀ ਵਰਤੋਂ ਨੂੰ ਆਪਣੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਆਈਸੀਸੀ ਦਾ ਕਹਿਣਾ ਹੈ ਕਿ ਅਜਿਹੇ ਕਿਸਮ ਦੇ ਨਿਸ਼ਾਨ ਉਨ੍ਹਾਂ ਦੇ ਅਧਿਕਾਰਤ ਡਰੈੱਸ ਕੋਡ ਦੀ ਉਲੰਘਣਾ ਹੈ। ਹੁਣ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ਇਹ ਨਿਸ਼ਾਨ ਹਟਾਉਣਾ ਪਵੇਗਾ।
ਧੋਨੀ ਪੱਲੇ ਪਈ ਨਿਰਾਸ਼ਾ, ICC ਨੇ ਠੁਕਰਾਈ BCCI ਦੀ ਦਸਤਾਨਿਆਂ ਬਾਰੇ ਅਪੀਲ
ਏਬੀਪੀ ਸਾਂਝਾ
Updated at:
07 Jun 2019 10:00 PM (IST)
ਹਾਲਾਂਕਿ, ਧੋਨੀ ਨੂੰ ਬੀਸੀਸੀਆਈ ਸਮੇਤ ਹੋਰ ਵੀ ਕਈ ਖੇਡ ਪ੍ਰੇਮੀਆਂ ਦਾ ਸਾਥ ਮਿਲਿਆ ਸੀ ਪਰ ਆਈਸੀਸੀ ਨੇ ਇਸ ਨਿਸ਼ਾਨ ਦੀ ਵਰਤੋਂ ਨੂੰ ਆਪਣੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਆਈਸੀਸੀ ਦਾ ਕਹਿਣਾ ਹੈ ਕਿ ਅਜਿਹੇ ਕਿਸਮ ਦੇ ਨਿਸ਼ਾਨ ਉਨ੍ਹਾਂ ਦੇ ਅਧਿਕਾਰਤ ਡਰੈੱਸ ਕੋਡ ਦੀ ਉਲੰਘਣਾ ਹੈ।
- - - - - - - - - Advertisement - - - - - - - - -