ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੈਪੁਰ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਖ਼ਤਰੇ ਦਰਮਿਆਨ ਰਾਜਸਥਾਨ ਸਰਕਾਰ ਨੇ ਸਖ਼ਤੀ ਵਧਾਉਣ ਦਾ ਫੈਸਲਾ ਕੀਤਾ ਹੈ। ਜੈਪੁਰ 'ਚ ਸਿਰਫ਼ ਇਕ ਦਿਨ ਯਾਨੀ ਸ਼ਨੀਵਾਰ ਨੂੰ ਕੋਰੋਨਾ ਦੇ ਡੇਲਟਾ ਅਤੇ ਓਮੀਕਰੋਨ ਦੇ ਲਗਭਗ 200 ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਪਿਛਲੇ 6 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ।


 

ਰਾਜਸਥਾਨ ਵਿੱਚ ਓਮੀਕਰੋਨ ਦੇ 52 ਨਵੇਂ ਮਾਮਲੇ

ਰਾਜਸਥਾਨ ਵਿੱਚ ਅੱਜ ਓਮੀਕਰੋਨ ਦੇ ਕੁੱਲ 52 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜੈਪੁਰ ਤੋਂ 38, ਪ੍ਰਤਾਪਗੜ੍ਹ, ਸਿਰੋਹੀ, ਬੀਕਾਨੇਰ ਤੋਂ 3-3, ਜੋਧਪੁਰ ਤੋਂ 2 ਅਤੇ ਅਜਮੇਰ, ਸੀਕਰ ਅਤੇ ਭੀਲਵਾੜਾ ਤੋਂ 1-1 ਨਵੇਂ ਮਾਮਲੇ ਸਾਹਮਣੇ ਆਏ ਹਨ।

 

ਇਨ੍ਹਾਂ ਸਾਰੇ ਓਮੀਕਰੋਨ ਪਾਜ਼ੇਟਿਵ ਲੋਕਾਂ ਦੀ ਸੰਪਰਕ ਟਰੇਸਿੰਗ ਕਰਦੇ ਹੋਏ ਸਮਰਪਿਤ ਓਮੀਕੋਨ ਵਾਰਡ ਵਿੱਚ ਆਈਸੋਲੇਸ਼ਨ ਕੀਤੀ ਜਾ ਰਹੀ ਹੈ। ਇਨ੍ਹਾਂ 52 ਵਿਅਕਤੀਆਂ ਵਿੱਚੋਂ 9 ਵਿਅਕਤੀ ਵਿਦੇਸ਼ ਯਾਤਰਾ ਤੋਂ ਪਰਤੇ ਹਨ, 4 ਵਿਅਕਤੀ ਵਿਦੇਸ਼ੀ ਯਾਤਰੀਆਂ ਦੇ ਸੰਪਰਕ ਵਿੱਚ ਹਨ ਅਤੇ 12 ਵਿਅਕਤੀ ਦੂਜੇ ਰਾਜਾਂ ਤੋਂ ਯਾਤਰਾ ਕਰਕੇ ਆਏ ਹਨ। ਇਨ੍ਹਾਂ ਵਿੱਚੋਂ ਦੋ ਪਿਛਲੇ ਸਮੇਂ ਵਿੱਚ ਮਿਲੇ ਓਮੀਕਰੋਨ ਦੇ ਸੰਪਰਕ ਵਿੱਚ ਸਨ। ਸ਼ਨੀਵਾਰ ਤੱਕ ਰਾਜਸਥਾਨ ਵਿੱਚ 121 ਲੋਕ ਓਮੀਕਰੋਨ ਪਾਜ਼ੀਟਿਵ ਪਾਏ ਗਏ ਹਨ। ਪਹਿਲਾਂ ਪਾਏ ਗਏ 69 ਓਮੀਕਰੋਨ ਸੰਕਰਮਿਤ ਲੋਕਾਂ ਵਿੱਚੋਂ 61 ਠੀਕ ਹੋ ਗਏ ਹਨ।

 

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਧਿਕਾਰੀਆਂ ਨੂੰ ਜਨਵਰੀ ਤੱਕ ਸਾਰੀ ਆਬਾਦੀ ਨੂੰ ਦੋਵੇਂ ਡੋਜ਼ ਲਗਾਉਣ ਲਈ ਕਿਹਾ ਹੈ ਅਤੇ ਜਿਨ੍ਹਾਂ ਨੂੰ ਵੈਕਸੀਨ ਨਹੀਂ ਮਿਲ ਰਹੀ, ਉਨ੍ਹਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾਉਣ ਦਾ ਨਿਯਮ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ 1 ਫਰਵਰੀ ਤੋਂ ਬਿਨਾਂ ਟੀਕੇ ਵਾਲਿਆਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਹੋਵੇਗੀ।

 

3 ਜਨਵਰੀ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸਕੂਲ-ਕਾਲਜ ਬੰਦ ਕਰਨ ਬਾਰੇ ਵੀ ਫੈਸਲਾ ਲਿਆ ਜਾਵੇਗਾ। ਰਾਜਸਥਾਨ ਸਰਕਾਰ ਨੇ ਨਵੇਂ ਸਾਲ ਦੇ ਜਸ਼ਨ ਮਨਾਉਣ 'ਤੇ ਪਾਬੰਦੀ ਨਹੀਂ ਲਾਈ, ਜਿਸ ਕਾਰਨ ਪੂਰੇ ਜੈਪੁਰ 'ਚ ਨਵੇਂ ਸਾਲ ਦੀਆਂ ਪਾਰਟੀਆਂ ਹੋਈਆਂ। ਇਕੱਲੇ ਦਸੰਬਰ 'ਚ 6 ਲੱਖ ਸੈਲਾਨੀ ਜੈਪੁਰ ਆਏ ਹਨ। ਰਾਜਸਥਾਨ ਸਰਕਾਰ ਕੱਲ੍ਹ ਤੱਕ ਛੋਟ ਖ਼ਤਮ ਕਰ ਸਕਦੀ ਹੈ, ਨਵੀਆਂ ਪਾਬੰਦੀਆਂ ਲਾਗੂ ਕਰ ਸਕਦੀ ਹੈ।


 



 


ਇਹ ਵੀ ਪੜ੍ਹੋ : 33 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ Elif Kocaman ਦਾ ਹੋਇਆ ਦੇਹਾਂਤ , 2.5 ਫੁੱਟ ਸੀ ਲੰਬਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490