ਸ਼ਿਮਲਾ : ਸ਼ਿਮਲਾ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੈਲਾਨੀਆਂ ਦੀ ਭੀੜ ਇਕੱਠੀ ਹੋ ਰਹੀ ਸੀ ਕਿ ਸ਼ਾਮ 7.30 ਵਜੇ ਅਚਾਨਕ ਰਿਜ ਗਰਾਊਂਡ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਪਿੱਛੇ ਵਜ੍ਹਾ ਇਹ ਰਹੀ ਕਿ ਸ਼ਿਮਲਾ ਦਾ ਇਤਿਹਾਸਕ ਰਿੱਜ ਮੈਦਾਨ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। ਰਿੱਜ ਮੈਦਾਨ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਕਾਰਨ ਖਾਲੀ ਕਰਵਾਇਆ ਗਿਆ ਹੈ।
ਬੰਬ ਸਕੁਐਡ ਅਤੇ ਡਾਗ ਸਕੁਐਡ ਦੀ ਮਦਦ ਨਾਲ ਸਰਚ ਜਾਰੀ ਹੈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ। ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ 'ਤੇ ਬ੍ਰਿਟਿਸ਼ ਕਾਲ ਤੋਂ ਬਣਿਆ ਕ੍ਰਾਈਸਟ ਚਰਚ ਹੈ। ਸਭ ਤੋਂ ਵੱਡਾ ਖ਼ਤਰਾ ਰਿੱਜ ਮੈਦਾਨ ਦੇ ਹੇਠਾਂ ਬਣੀ ਵੱਡੀ ਪਾਣੀ ਵਾਲੀ ਟੈਂਕੀ ਨੂੰ ਬਣਿਆ ਰਹਿੰਦਾ ਹੈ। ਜੇਕਰ ਬੰਬ ਵਰਗੀ ਸਥਿਤੀ ਹੁੰਦੀ ਹੈ ਤਾਂ ਟੈਂਕ ਫਟਣ ਕਾਰਨ ਵੱਡੀ ਤਬਾਹੀ ਹੋ ਸਕਦੀ ਹੈ।
ਓਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਰਿਜ ਨੂੰ ਉਡਾਉਣ ਦੀ ਵੱਡੀ ਸਾਜ਼ਿਸ਼ ਬਾਰੇ ਪਤਾ ਲੱਗਾ ਸੀ। ਸੁਰੱਖਿਆ ਏਜੰਸੀਆਂ ਤੋਂ ਅਲਰਟ ਮਿਲਿਆ ਹੈ। ਜਿਸ ਕਾਰਨ ਨਵੇਂ ਸਾਲ ਦੇ ਜਸ਼ਨ ਤੋਂ ਸੁਰੱਖਿਆ ਜ਼ਰੂਰੀ ਹੋਣ ਕਾਰਨ ਰਿੱਜ ਗਰਾਊਂਡ ਨੂੰ ਖਾਲੀ ਕਰਵਾਇਆ ਗਿਆ ਸੀ।
ਦੱਸ ਦੇਈਏ ਕਿ ਬੀਤੀ ਰਾਤ ਚੰਡੀ ਮੰਦਿਰ ਤੋਂ ਸੈਨਾ ਦੇ ਵਿਸ਼ੇਸ਼ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਸੀ। ਫਿਲਹਾਲ ਖਤਰੇ ਨੂੰ ਦੇਖਦੇ ਹੋਏ ਹਿਮਾਚਲ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਜਿਸ ਤਰ੍ਹਾਂ ਹਿਮਾਚਲ ਨੂੰ ਖਤਰਾ ਮਿਲਿਆ ਹੈ, ਉਸ ਤੋਂ ਅੱਗੇ ਵੀ ਚੌਕਸ ਰਹਿਣ ਦੀ ਲੋੜ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀ ਵੈਸ਼ਨੋ ਦੇਵੀ ਦੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।