Corona Pandemic In India: ਕੋਰੋਨਾ ਦੇਸ਼ 'ਚ ਫਿਰ ਤੋਂ ਖਤਰੇ ਦੀ ਘੰਟੀ ਵਜਾਉਣ ਲੱਗਾ ਹੈ। ਕੋਵਿਡ ਸੰਕ੍ਰਮਣ ਦੇ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇੱਕ ਦਿਨ 'ਚ ਕੋਰੋਨਾ ਦੇ 2593 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਕੋਵਿਡ ਦੇ 2500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਇਸ ਤਰ੍ਹਾਂ ਨਾਲ ਹੁਣ ਤਕ ਦੇਸ਼ 'ਚ ਮਾਮਲਿਆਂ ਦੀ ਗਿਣਤੀ ਵਧ ਕੇ 15873 ਹੋ ਗਈ ਹੈ। ਕੋਵਿਡ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਵੀ ਸਾਵਧਾਨ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇਕ ਬੈਠਕ ਕਰਨ ਵਾਲੇ ਹਨ। ਇਸ ਬੈਠਕ 'ਚ ਕੇਂਦਰੀ ਸਿਹਤ ਸਕੱਤਰ ਮਹਾਮਾਰੀ ਦੇ ਖਤਰੇ ਨੂੰ ਲੈ ਕੇ ਇਕ ਪ੍ਰਜੇਂਟੇਸ਼ਨ ਦੇਣਗੇ।



ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਇਕ ਦਿਨ 'ਚ 44 ਮਰੀਜ਼ਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਨਾਲ ਹੋਈ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ ਸੰਕ੍ਰਮਣ ਦੇ ਕੁੱਲ ਮਾਮਲਿਆਂ ਦਾ 0.04 ਪਰਸੈਂਟ ਹੈ। ਤਾਂ ਉਧਰ ਕੋਵਿਡ ਤੋਂ ਠੀਕ ਹੋਣ ਦੀ ਦਰ 98.75 ਪਰਸੈਂਟ ਹੈ। ਇਨ੍ਹਾਂ ਅੰਕੜਿਆਂ ਦੀ ਜੇਕਰ ਮੰਨੀਏ ਤਾਂ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 'ਚ 794 ਦਾ ਵਾਧਾ ਦਰਜ ਕੀਤਾ ਗਿਆ ਹੈ।

ਪਿਛਲੇ 24 ਘੰਟਿਆਂ 'ਚ ਨੋਇਡਾ 'ਚ 98 ਮਾਮਲੇ ਸਾਹਮਣੇ ਆਏ ਹਨ। ਜਦਕਿ ਗਾਜ਼ੀਆਬਾਦ 'ਚ 56 ਲੋਕਾਂ ਦੀ ਜਾਂਚ ਰਿਪੋਰਟ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਆਗਰਾ 'ਚ 15, ਲਖਨਊ 'ਚ 10, ਮੇਰਠ  'ਚ 8, ਵਾਰਾਣਸੀ 'ਚ 3, ਲਲਿਤਪੁਰ  'ਚ 4, ਮਹਾਰਾਜਗੰਜ 'ਚ 3, ਬੁਲੰਦਸ਼ਹਿਰ-ਗੋਰਖਪੁਰ 'ਚ  2-2 ਮਾਮਲੇ ਸਾਹਮਣੇ ਆਏ ਹਨ। ਅਲੀਗੜ੍ਹ-ਮਥੁਰਾ-ਸਹਾਰਨਪੁਰ 'ਚ ਵੀ 2-2 ਸੰਕਰਮਿਤ ਪਾਏ ਗਏ ਹਨ। ਇਸ ਤਰ੍ਹਾਂ ਬਾਰਾਬੰਕੀ 'ਚ ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 1199 ਹੋ ਗਈ ਹੈ। 133 ਲੋਕ ਠੀਕ ਹੋ ਚੁੱਕੇ ਹਨ।