Power Crisis in India: ਕੋਲਾ ਸਕੱਤਰ ਏਕੇ ਜੈਨ ਨੇ ਐਤਵਾਰ ਨੂੰ ਮੌਜੂਦਾ ਬਿਜਲੀ ਸੰਕਟ ਲਈ ਕੋਲੇ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸੰਕਟ ਦਾ ਮੁੱਖ ਕਾਰਨ ਵੱਖ-ਵੱਖ ਈਂਧਨ ਸ੍ਰੋਤਾਂ ਤੋਂ ਬਿਜਲੀ ਉਤਪਾਦਨ ਵਿੱਚ ਤੇਜ਼ੀ ਨਾਲ ਗਿਰਾਵਟ ਹੈ।


ਕੋਲਾ ਸਕੱਤਰ ਨੇ ਦੱਸੇ ਕਈ ਕਾਰਨ


ਕੋਲਾ ਸਕੱਤਰ ਨੇ ਕੋਲੇ ਦੀ ਘਾਟ ਕਾਰਨ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਵਿੱਚ ਬਿਜਲੀ ਕੱਟਾਂ ਦੀਆਂ ਰਿਪੋਰਟਾਂ ਦਰਮਿਆਨ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਥਰਮਲ ਪਾਵਰ ਪਲਾਂਟਾਂ ਕੋਲ ਕੋਲੇ ਦੇ ਘੱਟ ਸਟਾਕ ਲਈ ਕਈ ਕਾਰਕ ਜ਼ਿੰਮੇਵਾਰ ਹਨ।


ਜੈਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਅਰਥਵਿਵਸਥਾ 'ਚ ਆਈ ਉਛਾਲ ਕਾਰਨ ਬਿਜਲੀ ਦੀ ਮੰਗ ਵਧੀ ਹੈ, ਇਸ ਸਾਲ ਗਰਮੀਆਂ ਦੀ ਸ਼ੁਰੂਆਤ 'ਚ ਗੈਸ ਤੇ ਆਯਾਤ ਕੋਲੇ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ ਤੇ ਤੱਟਵਰਤੀ ਥਰਮਲ ਪਾਵਰ ਪਲਾਂਟਾਂ ਦੇ ਬਿਜਲੀ ਉਤਪਾਦਨ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ।


ਬਿਜਲੀ ਦੀ ਮੰਗ ਤੇ ਸਪਲਾਈ ਦਾ ਮੇਲ ਨਹੀਂ ਹੋਣਾ ਵੀ ਇੱਕ ਕਾਰਨ- ਕੋਲਾ ਸਕੱਤਰ


ਜੈਨ ਨੇ ਕਿਹਾ, “ਇਹ ਕੋਲੇ ਦਾ ਸੰਕਟ ਨਹੀਂ ਹੈ, ਸਗੋਂ ਬਿਜਲੀ ਦੀ ਸਪਲਾਈ ਅਤੇ ਮੰਗ ਦਾ ਮੇਲ ਨਾਹ ਹੋਣਾ ਹੈ।” ਕੁੱਲ ਬਿਜਲੀ ਸਪਲਾਈ ਨੂੰ ਵਧਾਉਣ ਲਈ ਪਹਿਲਾਂ ਹੀ ਕਈ ਉਪਾਅ ਕੀਤੇ ਜਾ ਰਹੇ ਹਨ। ਜੈਨ ਨੇ ਕਿਹਾ, “ਭਾਰਤ ਵਿੱਚ ਕੁਝ ਥਰਮਲ-ਪਾਵਰ ਪਲਾਂਟ ਸਮੁਦਰ ਤੱਟ ਇਸ ਲਈ ਬਣਾਏ ਗਏ ਸੀ ਤਾਂ ਜੋ ਉਹ ਆਯਾਤ ਕੀਤੇ ਕੋਲੇ ਦੀ ਵਰਤੋਂ ਕਰ ਸਕਣ ਪਰ ਆਯਾਤ ਕੋਲੇ ਦੀ ਕੀਮਤ ਵਧਣ ਕਾਰਨ ਉਨ੍ਹਾਂ ਪਲਾਂਟਾਂ ਨੇ ਕੋਲੇ ਦੀ ਦਰਾਮਦ ਘਟਾ ਦਿੱਤੀ ਹੈ।'' ਅਜਿਹੀ ਸਥਿਤੀ 'ਚ ਤੱਟਵਰਤੀ ਤਾਪ ਬਿਜਲੀ ਘਰ ਹੁਣ ਆਪਣੀ ਸਮਰੱਥਾ ਦਾ ਅੱਧਾ ਹੀ ਉਤਪਾਦਨ ਕਰ ਰਹੇ ਹਨ।


ਰੇਲਵੇ ਦਾ ਵੱਡਾ ਯੋਗਦਾਨ


ਕੋਲਾ ਸਕੱਤਰ ਨੇ ਕਿਹਾ ਕਿ ਦੱਖਣੀ ਅਤੇ ਪੱਛਮੀ ਖੇਤਰਾਂ 'ਚ ਸਥਿਤ ਸੂਬੇ ਆਯਾਤ ਕੀਤੇ ਕੋਲੇ 'ਤੇ ਨਿਰਭਰ ਹਨ। ਜਦੋਂ ਇਨ੍ਹਾਂ ਸੂਬਿਆਂ ਵਿੱਚ ਸਥਿਤ ਘਰੇਲੂ ਕੋਲਾ ਅਧਾਰਤ ਪਲਾਂਟਾਂ ਵਿੱਚ ਰੇਲਵੇ ਵੈਗਨਾਂ ਅਤੇ ਰੇਕਾਂ ਵਲੋਂ ਕੋਲਾ ਭੇਜਿਆ ਜਾਂਦਾ ਹੈ, ਤਾਂ ਰੈਕ ਨੂੰ ਚਾਲੂ ਕਰਨ ਵਿੱਚ 10 ਦਿਨਾਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਇਸ ਕਾਰਨ ਦੂਜੇ ਸੂਬਿਆਂ ਵਿੱਚ ਸਥਿਤ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ। ਹਾਲਾਂਕਿ, ਪਿਛਲੇ ਸਾਲ ਤੋਂ ਰੇਲਵੇ ਨੇ ਬਿਜਲੀ ਖੇਤਰ ਤੋਂ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਦੂਜੇ ਸੈਕਟਰਾਂ ਨੂੰ ਰੈਕ ਦੀ ਸਪਲਾਈ ਘਟਾ ਕੇ, ਪਹਿਲਾਂ ਨਾਲੋਂ ਜ਼ਿਆਦਾ ਕੋਲੇ ਦੀ ਆਵਾਜਾਈ ਕੀਤੀ ਹੈ। ਮਾਰਚ ਮਹੀਨੇ ਵਿੱਚ ਰੈਕ ਦੀ ਚੰਗੀ ਲੋਡਿੰਗ ਹੋਈ ਸੀ।


ਕੋਲ ਇੰਡੀਆ ਜ਼ਿਆਦਾ ਉਤਪਾਦਨ ਕਰ ਰਹੀ


ਸਰਕਾਰੀ ਮਾਲਕੀ ਵਾਲੀ ਕੋਲ ਇੰਡੀਆ ਲਿਮਟਿਡ (ਸੀਆਈਐਲ) ਨੇ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਕੋਲੇ ਦਾ ਉਤਪਾਦਨ ਕੀਤਾ। ਉਤਪਾਦਨ ਵਧਣ ਨਾਲ ਕੋਲੇ ਦੀ ਸਪਲਾਈ ਵਿੱਚ ਵੀ 25 ਫੀਸਦੀ ਦਾ ਵਾਧਾ ਹੋਇਆ ਹੈ।


ਦੱਸ ਦਈਏ ਕਿ ਕੋਲ ਇੰਡੀਆ ਘਰੇਲੂ ਕੋਲਾ ਉਤਪਾਦਨ ਦਾ 80 ਫੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ਨੀਵਾਰ ਨੂੰ ਇਹ ਵੀ ਕਿਹਾ ਕਿ ਇਸ ਸਮੇਂ ਸੀਆਈਐਲ, ਸਿੰਗਰੇਨੀ ਕੋਲੀਰੀਜ਼ ਕੰਪਨੀ ਲਿਮਟਿਡ (ਐਸਸੀਸੀਐਲ) ਤੇ ਕੋਲਾ ਵਾਸ਼ਰੀਜ਼ ਦੇ ਵੱਖ-ਵੱਖ ਸਰੋਤਾਂ ਤੋਂ 7250 ਮਿਲੀਅਨ ਟਨ ਕੋਲਾ ਉਪਲਬਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਪ ਬਿਜਲੀ ਘਰਾਂ ਕੋਲ 22.01 ਮਿਲੀਅਨ ਟਨ ਕੋਲਾ ਉਪਲਬਧ ਹੋਣ ਦਾ ਵੀ ਦਾਅਵਾ ਕੀਤਾ।


ਇਹ ਵੀ ਪੜ੍ਹੋ: Lock Upp: Kangana Ranaut ਦਾ ਸਨਸਨੀਖੇਜ਼ ਖੁਲਾਸਾ, ਬਚਪਨ 'ਚ ਹੋਈ ਸੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ