ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਣ ਲੱਗਾ ਹੈ। ਬੁੱਧਵਾਰ ਇੱਥੇ 41,683 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 38,793 ਲੋਕਾਂ ਨੇ ਮਹਾਂਮਾਰੀ ਨੂੰ ਮਾਤ ਦਿੱਤੀ ਤੇ 510 ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਸੰਖਿਆ 'ਚ 2,374 ਦਾ ਵਾਧਾ ਰਿਕਾਰਡ ਕੀਤਾ ਗਿਆ।


ਦੇਸ਼ ਦੇ ਲਈ ਫਿਲਹਾਲ ਕੇਰਲ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੀਤੇ ਦਿਨ ਇੱਥੇ 17,481 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ। ਇਹ ਪਿਛਲੇ ਡੇਢ ਮਹੀਨੇ 'ਚ ਇਕ ਦਿਨ 'ਚ ਮਿਲਣ ਵਾਲੇ ਇਨਫੈਕਟਡ ਮਰੀਜ਼ਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ 18,853 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਸੀ।


ਦੇਸ਼ ਚ ਕੋਰੋਨਾ ਦੇ ਅੰਕੜੇ



  • ਬੀਤੇ 24 ਘੰਟਿਆਂ 'ਚ ਆਏ ਕੁੱਲ ਨਵੇਂ ਕੇਸ: 41,683

  • ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ-38,793

  • ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 510

  • ਹੁਣ ਤਕ ਕੁੱਲ ਮਰੀਜ਼-3.12 ਕਰੋੜ

  • ਹੁਣ ਤਕ ਕੁੱਲ ਮੌਤਾਂ- 4.19 ਲੱਖ

  • ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ- 4.03 ਲੱਖ