ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ 'ਚ ਅਗਲੇ 4 ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦਾ ਅੰਦਾਜ਼ਾ ਹੈ। ਕੁਝ ਥਾਵਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਕੁਝ ਥਾਵਾਂ ਲਈ ਯੈਲੋ ਅਲਰਟ ਹੈ। 22 ਜੁਲਾਈ ਨੂੰ ਕੋਂਕਣ ਤੇ ਗੋਆ ਦੇ ਕੁਝ ਇਲਾਕਿਆਂ 'ਚ ਬਰਸਾਤ ਦਾ ਸਿਖਰ ਹੋ ਸਕਦਾ ਹੈ। ਪੰਜਾਬ 'ਚ ਵੀ ਕਈ ਥਾਈਂ ਪਿਛਲੇ ਦੋ ਦਿਨਾਂ ਤੋਂ ਬੱਦਲਵਾਈ ਬਣੀ ਹੋਈ ਹੈ ਤੇ ਕਿਤੇ ਭਾਰੀ ਮੀਂਹ ਪਿਆ ਹੈ।


ਇਸ ਤੋਂ ਇਲਾਵਾ ਮੱਧ ਮਹਾਰਾਸ਼ਟਰ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ ਤੇ ਤਟੀ ਆਂਧਰਾ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਭਾਰੀ ਬਰਸਾਤ ਦੀ ਚੇਤਾਵਨੀ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਭਾਰੀ ਬਰਸਾਤ ਦੀ ਭਵਿੱਖਬਾਣੀ ਹੈ। ਮੌਸਮ ਵਿਭਾਗ ਮੁਤਾਬਕ 23 ਜੁਲਾਈ ਨੂੰ ਭਾਰੀ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।


ਮੁੰਬਈ 'ਚ ਭਾਰੀ ਬਾਰਸ਼ ਦੀ ਭਵਿੱਖਬਾਣੀ


ਮੌਸਮ ਵਿਭਾਗ ਦੇ ਖੇਤਰੀ ਕੇਦਰ ਨੇ ਮੁੰਬਈ 'ਚ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਜਾਰੀ ਕਰਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਪ੍ਰਮੁੱਖ ਡਾ.ਜਯੰਤ ਸਰਕਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਸੀ। ਪਰ ਮੌਕੇ ਦੇ ਹਿਸਾਬ ਨਾਲ ਹੁਣ ਇਸ ਨੂੰ ਬਦਲ ਕੇ ਰੈੱਡ ਅਲਰਟ ਕਰ ਦਿੱਤਾ ਹੈ।


ਦੱਖਣੀ ਤਾਮਿਲਨਾਡੂ ਦੇ ਜ਼ਿਲ੍ਹਿਆਂ 'ਚ ਹੜ੍ਹ ਦੀ ਚੇਤਾਵਨੀ


ਲਗਾਤਾਰ ਬਾਰਸ਼ ਨਾਲ ਵੈਗਾ ਬੰਨ੍ਹ 'ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਮਦੁਰੈ ਜ਼ਿਲ੍ਹੇ ਸਮੇਤ ਤਾਮਿਲਨਾਡੂ ਦੇ ਦੱਖਣੀ ਜ਼ਿਲ੍ਹਿਆਂ 'ਚ ਦੂਜੀ ਵਾਰ ਹੜ੍ਹ ਆਉਣ ਦੀ ਸੰਭਾਵਨਾ ਹੈ।



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ