ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਡਾਕਟਰ ਤੇ ਨਰਸਾਂ ਹੀ ਹਨ ਜੋ ਸਾਡੇ ਲਈ ਰੱਬ ਬਣ ਬਹੁੜੇ ਹਨ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਕੰਮ ਕਰ ਰਹੇ ਹਨ।
ਅਜਿਹੀ ਇਕ ਨਰਸ ਹੈ ਸਵਾਤੀ ਜੋ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰੇਲਵੇ ਹਸਪਤਾਲ 'ਚ ਡਿਊਟੀ ਕਰ ਰਹੀ ਹੈ। ਇੱਥੇ ਕੋਵਿਡ ਵਾਰਡ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਮਰੀਜ਼ ਅਜਿਹੇ ਵੀ ਹਨ ਜੋ ਬੋਲ ਨਹੀਂ ਸਕਦੇ। ਅਜਿਹੇ 'ਚ ਸਵਾਤੀ ਨੇ ਉਨ੍ਹਾਂ ਮਰੀਜ਼ਾਂ ਨਾਲ ਗੱਲ ਕਰਨ ਲਈ ਸਾਇਨ ਲੈਂਗੁਏਜ ਸਿੱਖੀ। ਸਵਾਤੀ ਦਾ ਇਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਿਹਾ ਹੈ। ਰੇਲਵੇ ਨੇ ਵੀ ਟਵੀਟ ਕਰਕੇ ਸਵਾਤੀ ਦੀ ਤਾਰੀਫ ਕੀਤੀ ਹੈ।
ਸਵਾਤੀ ਨੇ ਆਪਣੇ ਵਾਰਡ 'ਚ ਭਰਤੀ ਬੋਲ ਨਾ ਸਕਣ ਵਾਲੇ ਮਰੀਜ਼ਾਂ ਦੇ ਇਲਾਜ ਦੌਰਾਨ ਮਹਿਸੂਸ ਕੀਤਾ ਕਿ ਉਹ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਪਾਉਂਦੀ। ਲਿਹਾਜ਼ਾ ਉਸ ਨੇ ਆਨਲਾਈਨ ਜਾਕੇ ਘੰਟਿਆਂ ਬੱਧੀ ਸਖਤ ਮਿਹਨਤ ਕਰਕੇ ਸਾਈਨ ਲੈਂਗੁਏਜ ਸਿੱਖੀ ਤੇ ਫਿਰ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਤਕਲੀਫ ਨੂੰ ਸਮਝਦਿਆਂ ਬਿਹਤਰ ਇਲਾਜ ਕਰਨ ਦੀ ਕੋਸ਼ਿਸ਼ ਕੀਤੀ। ਸਵਾਤੀ ਨੇ ਇਨ੍ਹਾਂ ਯਤਨਾਂ ਨਾਲ ਉਸ ਨੇ ਸਿਰਫ ਗੂੰਗੇ ਮਰੀਜ਼ਾਂ ਦਾ ਦਿਲ ਜਿੱਤਿਆ ਸਗੋਂ ਰੇਲਵੇ ਨੇ ਵੀ ਉਸ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਹੈ।

मानवीय संवेदना के साथ साथ कर्तव्य परायणता का अनूठा उदाहरण!

बिलासपुर, छत्तीसगढ़ के रेलवे अस्पताल में कोरोना पीड़ित मूक बधिर मरीज के लिए नर्स सुश्री स्वाति ने साइन लैंग्वेज सीखी है, ताकि मरीजों की बातों को आसानी से समझा जा सके और उनकी मदद की जा सके। pic.twitter.com/jJAoVr6C9V
— Ministry of Railways (@RailMinIndia) May 10, 2021

ਰੇਲਵੇ ਵੱਲੋਂ ਸਵਾਤੀ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੇਲਵੇ ਨੇ ਲਿਖਿਆ, 'ਮਾਨਯੋਗ ਸੰਵੇਦਨਾ ਦੇ ਨਾਲ-ਨਾਲ ਫਰਜ਼ ਦੀ ਅਨੋਖੀ ਉਦਾਹਰਨ। ਬਿਲਾਸਪੁਰ, ਛੱਤੀਸਗੜ੍ਹ ਦੇ ਰੇਲਵੇ ਹਸਪਤਾਲ 'ਚ ਕੋਰੋਨਾ ਪੀੜਤ ਨਾ ਬੋਲ ਸਕਣ ਵਾਲੇ ਮਰੀਜ਼ਾਂ ਲਈ ਨਰਸ ਸੁਸ਼੍ਰੀ ਸਵਾਤੀ ਨੇ ਸਾਈਨ ਲੈਂਗੁਏਂਜ ਸਿੱਖੀ ਹੈ ਤਾਂ ਕਿ ਮਰੀਜ਼ਾਂ ਦੀਆਂ ਗੱਲਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ ਤੇ ਉਨ੍ਹਾਂ ਦੀ ਮਜਜ ਕੀਤੀ ਜਾ ਸਕੇ।'