ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ? ਲਾਗ ਦੀ ਦੂਜੀ ਲਹਿਰ ਤੋਂ ਬਾਅਦ ਹਰ ਕਿਸੇ ਦੇ ਦਿਮਾਗ 'ਚ ਇਹ ਇੱਕੋ ਸਵਾਲ ਹੈ। ਇਸ ਦੌਰਾਨ ਇੱਕ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ। ਇਹ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਸਿਰਫ ਇਸ ਮਹੀਨੇ ਯਾਨੀ ਅਗਸਤ ਵਿੱਚ ਆ ਸਕਦੀ ਹੈ। ਉਧਰ ਤੀਜੀ ਲਹਿਰ ਅਕਤੂਬਰ ਵਿੱਚ ਆਪਣੇ ਸਿਖਰ 'ਤੇ ਹੋਵੇਗੀ।


ਬਲੂਮਬਰਗ ਦੀ ਰਿਪੋਰਟ ਮੁਤਾਬਕ, ਕੋਰੋਨਾ ਬਾਰੇ ਇਹ ਤਾਜ਼ਾ ਭਵਿੱਖਬਾਣੀ ਗਣਿਤ ਦੇ ਮਾਡਲਾਂ ਦੇ ਅਧਾਰ 'ਤੇ ਖੋਜਕਰਤਾਵਾਂ ਵੱਲੋਂ ਕੀਤੀ ਗਈ ਹੈ। ਇਸ ਵਿੱਚ IIT ਹੈਦਰਾਬਾਦ ਤੇ ਕਾਨਪੁਰ ਤੋਂ ਮਧੂਕੁੱਮਲੀ ਵਿਦਿਆਸਾਗਰ ਤੇ ਮਨਿੰਦਰਾ ਅਗਰਵਾਲ ਸ਼ਾਮਲ ਸੀ। ਕੋਰੋਨਾ ਦੀ ਦੂਜੀ ਲਹਿਰ ਬਾਰੇ ਉਨ੍ਹਾਂ ਦਾ ਇਸ਼ਾਰਾ ਸਹੀ ਸੀ।


ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਘਾਤਕ ਬਣਨ ਤੋਂ ਰੋਕਣ ਲਈ ਟੀਕੇ ਦੀ ਗਤੀ ਨੂੰ ਤੇਜ਼ ਕਰਨਾ ਪਏਗਾ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 17,06,598 ਟੀਕੇ ਲਗਾਏ ਗਏ, ਜਿਸ ਤੋਂ ਬਾਅਦ ਟੀਕਿਆਂ ਦੀ ਕੁੱਲ ਗਿਣਤੀ 47,22,23,639 ਹੋ ਗਈ ਹੈ।


ਖ਼ਬਰਾਂ ਮੁਤਾਬਕ, ਖੋਜਕਰਤਾਵਾਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਜਿੰਨੀ ਘਾਤਕ ਨਹੀਂ ਹੋਵੇਗੀ, ਪਰ ਫਿਰ ਵੀ ਸਾਵਧਾਨੀ ਵਰਤਣੀ ਪਏਗੀ। ਦੱਸਿਆ ਗਿਆ ਹੈ ਕਿ ਇਸ ਵਿੱਚ ਹਰ ਰੋਜ਼ ਕੋਰੋਨਾ ਦੇ ਇੱਕ ਲੱਖ ਨਵੇਂ ਮਾਮਲੇ ਦੇਖੇ ਜਾ ਸਕਦੇ ਹਨ। ਜੇ ਹਾਲਾਤ ਥੋੜੇ ਵਿਗੜਦੇ ਹਨ, ਤਾਂ ਇਹ ਅੰਕੜਾ 1.5 ਲੱਖ ਤੱਕ ਜਾ ਸਕਦਾ ਹੈ।


ਦੂਜੀ ਲਹਿਰ ਵਿੱਚ ਭਾਰਤ ਵਿੱਚ ਰੋਜ਼ਾਨਾ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ। ਫਿਰ 7 ਮਈ ਤੋਂ ਬਾਅਦ ਕੋਰੋਨਾ ਦੇ ਕੇਸ ਹੌਲੀ ਹੌਲੀ ਘੱਟਣੇ ਸ਼ੁਰੂ ਹੋ ਗਏ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਤੀਜੀ ਲਹਿਰ ਵਿੱਚ ਕੋਰੋਨਾ ਦੇ ਮਾਮਲੇ ਕਿੰਨੇ ਵਧਣਗੇ ਇਹ ਮਹਾਰਾਸ਼ਟਰ ਤੇ ਕੇਰਲ ਜਾਂ ਵਧੇਰੇ ਕੇਸਾਂ ਵਾਲੇ ਸੂਬਿਆਂ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।


ਇਹ ਵੀ ਪੜ੍ਹੋ: ਲੌਕਡਾਊਨ 'ਚ Kareena Kapoor ਤੋਂ ਲੈ ਕੇ Anushka Sharma ਤੱਕ ਇਨ੍ਹਾਂ ਸਟਾਰਸ ਨੇ ਦਿੱਤੀ ਫੈਨਸ ਨੂੰ ਗੁੱਡ ਨਿਊਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904