ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਨਵੇਂ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 30,818 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ, 48,916 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ ਅਤੇ 2,024 ਮੌਤਾਂ ਵੀ ਦਰਜ ਕੀਤੀਆਂ ਹਨ।


ਮ੍ਰਿਤਕਾਂ ਦੀ ਗਿਣਤੀ ਵਿੱਚ ਅਚਾਨਕ ਆਇਆ ਇਹ ਉਛਾਲ ਮੱਧ ਪ੍ਰਦੇਸ਼ ਵਿੱਚ 1,478 ਮੌਤਾਂ ਦੇ ਪੁਰਾਣੇ ਕੇਸ ਜੋੜੇ ਜਾਣ ਕਾਰਨ ਵਧਿਆ ਹੈ।ਇਸ ਦੇ ਨਾਲ ਹੀ ਦੇਸ਼ ਵਿੱਚ ਐਕਟਿਵ ਯਾਨੀ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 20,126 ਦੀ ਕਮੀ ਆਈ ਹੈ। ਪਿਛਲੇ 14 ਦਿਨਾਂ ਵਿੱਚ ਇਹ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 28 ਜੂਨ ਨੂੰ 20,872 ਐਕਟਿਵ ਕੇਸ ਘਟੇ ਸਨ।


ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ:


ਪਿਛਲੇ 24 ਘੰਟਿਆਂ ਵਿੱਚ ਆਏ ਕੁੱਲ ਨਵੇਂ ਕੇਸ: 30,818
ਪਿਛਲੇ 24 ਘੰਟਿਆਂ ਵਿੱਚ ਤੰਦਰੁਸਤ ਹੋਏ: 48,916
ਪਿਛਲੇ 24 ਘੰਟਿਆਂ ਦਰਜ ਕੁੱਲ ਮੌਤਾਂ: 2,024
ਹੁਣ ਤੱਕ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ: 3.09 ਕਰੋੜ
ਹੁਣ ਤੱਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਲੋਕ: 3 ਕਰੋੜ
ਹੁਣ ਤੱਕ ਕੋਰੋਨਾਵਾਇਰਸ ਕਾਰਨ ਹੋਈਆਂ ਕੁੱਲ ਮੌਤਾਂ: 4.10 ਲੱਖ
ਇਸ ਵੇਲੇ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 4.25 ਲੱਖ


ਅੱਠ ਸੂਬਿਆਂ ਵਿੱਚ ਲੌਕਡਾਊਨ ਜਿਹੀਆਂ ਪਾਬੰਦੀਆਂ


ਦੇਸ਼ ਦੇ ਅੱਠ ਸੂਬਿਆਂ ਵਿੱਚ ਪੂਰਨ ਤਾਲਾਬੰਦੀ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਮਿਲਨਾਡੂ, ਮਿਜ਼ੋਰਮ, ਗੋਆ ਅਤੇ ਪੁੱਡੂਚੇਰੀ ਜਿਹੇ ਸੂਬੇ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਸਖ਼ਤ ਰੋਕਾਂ ਲਾਈਆਂ ਗਈਆਂ ਹਨ।


23 ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਅੰਸ਼ਕ ਲੌਕਡਾਊਨ


ਦੇਸ਼ ਦੇ 23 ਸੂਬਿਆਂ ਤੇ ਯੂਟੀਜ਼ ਵਿੱਚ ਅੰਸ਼ਕ ਪੱਧਰ ‘ਤੇ ਤਾਲਾਬੰਦੀ ਜਾਰੀ ਹੈ। ਇੱਥੇ ਪਾਬੰਦੀਆਂ ਦੇ ਨਾਲ-ਨਾਲ ਕੁਝ ਛੋਟਾਂ ਵੀ ਹਨ। ਇਨ੍ਹਾਂ ਵਿੱਚ ਛੱਤੀਸਗੜ੍ਹ, ਕਰਨਾਟਕ, ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।


ਦੇਸ਼ ਵਿੱਚ ਟੀਕਾਕਰਨ ਦੀ ਸਥਿਤੀ ਕੀ ਹੈ?


ਦੱਸ ਦੇਈਏ ਦੇਸ਼ 'ਚ ਹੁਣ ਤਕ ਕੋਰੋਨਾ ਵਾਇਰਸ ਵੈਕਸੀਨ ਦੀਆਂ 38 ਕਰੋੜ, 14 ਲੱਖ, 67 ਹਜ਼ਾਰ, 646 ਤੋਂ ਜ਼ਿਆਦਾ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਕੱਲ ਵੈਕਸੀਨ ਦੀਆਂ 40 ਲੱਖ, 65 ਹਜ਼ਾਰ, 862 ਡੋਜ਼ ਦਿੱਤੀਆਂ ਗਈਆਂ। ਹੁਣ ਤਕ 30, 66, 12,781 ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ ਜਦਕਿ 7,48,54,865 ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ।


ਦੇਸ਼ 'ਚ ਟੀਕਾਕਰਨ ਦਾ ਤੀਜਾ ਗੇੜ ਸ਼ੁਰੂ ਹੋਣ ਤੋਂ ਬਾਅਦ ਤੋਂ 18 ਤੋਂ 44 ਸਾਲ ਉਮਰ ਵਰਗ 'ਚ 11, 41, 34, 915 ਲੋਕਾਂ ਨੂੰ ਪਹਿਲੀ ਖੁਰਾਕ ਤੇ 38, 88,828 ਨੂੰ ਦੂਜੀ ਖੁਰਾਕ ਲੱਗੀ ਹੈ। ਮੰਤਰਾਲੇ ਨੇ ਕਿਹਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਤੇ ਮਹਾਰਾਸ਼ਟਰ ਇਨ੍ਹਾਂ ਅੱਠ ਸੂਬਿਆਂ 'ਚ 18 ਤੋਂ 44 ਸਾਲ ਉਮਰ ਸਮੂਹ 'ਚ 50 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ।


ਪਿਛਲੇ ਤਿੰਨ ਹਫਤਿਆਂ 'ਚ ਪ੍ਰਤੀਦਿਨ ਟੀਕਾਕਰਣ ਦਾ ਡਾਟਾ 


12/07- 40.65 ਲੱਖ 
11/07- 37.23 ਲੱਖ 
10/07- 30.55 ਲੱਖ 
09/07- 40.23 ਲੱਖ 
08/07- 33.81 ਲੱਖ 
07/07- 36.05 ਲੱਖ 
06/07- 45.82 ਲੱਖ 

05/07- 14.81 ਲੱਖ 
04/07- 63.87 ਲੱਖ 
03/07- 43.99 ਲੱਖ 
02/07- 42.64  ਲੱਖ 
01/07- 27.60 ਲੱਖ 
30/06- 36.51 ਲੱਖ 
29/06- 52.76 ਲੱਖ 

28/06- 17.21 ਲੱਖ 
27/06- 64.25 ਲੱਖ 
26/06- 61.19 ਲੱਖ 
25/06- 60.73 ਲੱਖ 
24/06- 64.89 ਲੱਖ 
23/06- 54.24 ਲੱਖ 
22/06- 86.16 ਲੱਖ