15-18 Age Group Vaccination: ਬੱਚਿਆਂ ਦਾ ਟੀਕਾਕਰਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਤੱਕ CoWIN ਐਪ 'ਤੇ 15 ਤੋਂ 18 ਸਾਲ ਦੀ ਉਮਰ ਦੇ 6 ਲੱਖ 35 ਹਜ਼ਾਰ ਬੱਚੇ ਰਜਿਸਟਰਡ ਹੋ ਚੁੱਕੇ ਹਨ। ਦੇਸ਼ ਵਿੱਚ 15-18 ਸਾਲ ਦੀ ਉਮਰ ਦੇ 8 ਕਰੋੜ ਬੱਚੇ ਹਨ, ਜਦੋਂ ਕਿ ਲਗਪਗ 6 ਕਰੋੜ ਸਕੂਲੀ ਬੱਚੇ ਹਨ। ਇਸ ਦਾ ਮਤਲਬ ਹੈ ਕਿ ਹੁਣ ਸਿਰਫ 1 ਫੀਸਦੀ ਬੱਚੇ ਹੀ ਰਜਿਸਟਰਡ ਹੋਏ ਹਨ। ਜਾਣਕਾਰੀ ਮੁਤਾਬਕ 9ਵੀਂ ਅਤੇ 10ਵੀਂ ਦੇ 3.85 ਕਰੋੜ ਬੱਚੇ ਹਨ। 11ਵੀਂ ਅਤੇ 12ਵੀਂ ਦੇ 2.6 ਕਰੋੜ ਬੱਚੇ ਹਨ।


ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸੀਨ ਹੀ ਦਿੱਤੀ ਜਾਵੇਗੀ। ਕੋਵੈਕਸੀਨ ਤੋਂ ਇਲਾਵਾ ਦੇਸ਼ ਦੀ ਬਾਲਗ ਆਬਾਦੀ ਨੂੰ ਕੋਵਿਸ਼ੀਲਡ ਅਤੇ ਸਪੁਟਨਿਕ ਵੀ ਟੀਕੇ ਦਿੱਤੇ ਜਾ ਰਹੇ ਹਨ। ਬੱਚਿਆਂ ਦੇ ਟੀਕਾਕਰਨ ਲਈ ਦਿੱਲੀ ਵਿੱਚ 159 ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਦਿੱਲੀ ਸਰਕਾਰ ਦੇ ਦਿੱਲੀ ਰਾਜ ਸਿਹਤ ਮਿਸ਼ਨ ਨੇ ਸੂਚੀ ਜਾਰੀ ਕੀਤੀ ਹੈ। ਜ਼ਿਆਦਾਤਰ ਟੀਕਾਕਰਨ ਕੇਂਦਰ ਉਹੀ ਹਨ, ਜਿੱਥੇ ਪਹਿਲਾਂ ਹੀ ਕੋ-ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਸੀ। ਸਭ ਤੋਂ ਵੱਧ 21 ਟੀਕਾਕਰਨ ਕੇਂਦਰ ਦੱਖਣੀ ਪੱਛਮੀ ਜ਼ਿਲ੍ਹੇ ਵਿੱਚ ਹਨ। ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਟੀਕਾਕਰਨ ਕੇਂਦਰਾਂ ਲਈ ਵਿਸ਼ੇਸ਼ ਪ੍ਰੋਟੋਕੋਲ ਤਿਆਰ ਕੀਤੇ ਗਏ ਹਨ।







Co-WIN ਐਪ 'ਤੇ ਕਿਵੇਂ ਕਰੀਏ ਰਜਿਸਟਰ


15-18 ਸਾਲ ਦੇ ਬੱਚਿਆਂ ਲਈ ਟੀਕਾਕਰਨ ਸਲਾਟ ਬੁੱਕ ਕਰਨ ਲਈ Co-WIN ਐਪ 'ਤੇ ਰਜਿਸਟ੍ਰੇਸ਼ਨ ਲਾਜ਼ਮੀ ਹੈ। ਬੱਚਿਆਂ ਦੀ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ ਲਈ, ਮਾਪੇ ਜਾਂ ਬੱਚੇ ਪਹਿਲਾਂ ਮੋਬਾਈਲ ਨੰਬਰ ਰਾਹੀਂ ਕੋਵਿਨ ਐਪ 'ਤੇ ਲੌਗਇਨ ਕਰੋ। ਹੁਣ ਇੱਥੇ ਇੱਕ ਰਜਿਸਟ੍ਰੇਸ਼ਨ ਪੇਜ ਦਿਖਾਈ ਦੇਵੇਗਾ, ਜਿੱਥੇ ਬੱਚੇ ਦੀ ਫੋਟੋ, ਆਈਡੀ ਟਾਈਪ ਅਤੇ ਪੂਰਾ ਨਾਂਅ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਸਲਾਟ ਬੁੱਕ ਕਰ ਸਕੋਗੇ। ਜੇਕਰ ਬੱਚੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਕੋਵਿਨ 'ਤੇ ਰਜਿਸਟ੍ਰੇਸ਼ਨ ਲਈ ਸਕੂਲ ਦੇ 10ਵੀਂ ਜਮਾਤ ਦੇ ਆਈਡੀ ਕਾਰਡ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।



ਇਹ ਵੀ ਪੜ੍ਹੋ: ABP C Voter Survey: Punjab 'ਚ ਕਾਂਗਰਸ ਕਿਸ ਚਹਿਰੇ 'ਤੇ ਚੋਣ ਲੜੇ? ਜਾਣੋ ਸੀ ਵੋਟਰ ਨੇ ਸਿੱਧੂ ਅਤੇ ਚੰਨੀ ਚੋਂ ਕਿਸ ਨੂੰ ਚੁਣਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904