PIB Fact Check: ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਹੁਣ ਤੱਕ ਕਰੋੜਾਂ ਲੋਕਾਂ ਨੂੰ ਵੈਕਸੀਨ ਦੀ ਡੋਜ਼ ਲੱਗ ਚੁੱਕੀ ਹੈ। ਜੇਕਰ ਤੁਸੀਂ ਵੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਤਾਂ ਤੁਹਾਡੇ ਲਈ ਬਹੁਤ ਹੀ ਅਹਿਮ ਖ਼ਬਰ ਹੈ। ਜੇਕਰ ਤੁਸੀਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਤਾਂ ਸਰਕਾਰ ਤੁਹਾਨੂੰ 5000 ਰੁਪਏ ਦੇਵੇਗੀ। ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਆਓ ਜਾਣਦੇ ਹਾਂ


ਪੂਰਾ ਮਾਮਲਾ -


ਟੀਕਾ ਲਗਵਾਉਣ ਵਾਲਿਆਂ ਨੂੰ ਮਿਲਣਗੇ 5000 ਰੁਪਏ


ਦਰਅਸਲ, ਇੱਕ ਵਾਇਰਲ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲੈ ਲਈ ਹੈ, ਉਨ੍ਹਾਂ ਲੋਕਾਂ ਨੂੰ ਸਿਰਫ਼ ਇੱਕ ਫਾਰਮ ਭਰਨਾ ਹੋਵੇਗਾ ਅਤੇ ਫਿਰ ਸਰਕਾਰ ਤੁਹਾਨੂੰ ਪੂਰੇ 5000 ਰੁਪਏ ਦੇਵੇਗੀ। ਇਹ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਆਏ ਦਿਨ ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੋ ਰਹੇ ਹਨ, ਜਿਸ 'ਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਟੀਕਾ ਲਗਵਾਉਣ ਤੋਂ ਬਾਅਦ 5000 ਰੁਪਏ ਮਿਲਣ ਦੇ ਇਸ ਦਾਅਵੇ ਦੀ ਸੱਚਾਈ ਜਾਣਨ ਲਈ ਪੀਆਈਬੀ ਨੇ ਫੈਕਟ ਚੈੱਕ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ 5000 ਰੁਪਏ ਮਿਲਣਗੇ ਜਾਂ ਨਹੀਂ।


ਪੀਆਈਬੀ ਨੇ ਟਵੀਟ ਕਰਕੇ ਦਿੱਤੀ ਇਹ ਜਾਣਕਾਰੀ


ਪੀਆਈਬੀ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਵਾਇਰਲ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਦਾ ਟੀਕਾ ਲਗਵਾਇਆ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਲਿਆਣ ਵਿਭਾਗ ਵੱਲੋਂ ਆਨਲਾਈਨ ਫ਼ਾਰਮ ਭਰਨ ਤੋਂ ਬਾਅਦ 5000 ਰੁਪਏ ਦਿੱਤੇ ਜਾ ਰਹੇ ਹਨ। ਪੀਆਈਬੀ ਨੇ ਕਿਹਾ ਹੈ ਕਿ ਇਸ ਮੈਸੇਜ 'ਚ ਕੀਤਾ ਗਿਆ ਦਾਅਵਾ ਫਰਜ਼ੀ ਹੈ। ਕਿਰਪਾ ਕਰਕੇ ਇਸ ਫਰਜ਼ੀ ਮੈਸੇਜ ਨੂੰ ਅੱਗੇ ਵੀ ਨਾ ਭੇਜੋ।



ਫਰਜ਼ੀ ਮੈਸੇਜ ਤੋਂ ਰਹੋ ਸਾਵਧਾਨ


ਪੀਆਈਬੀ ਨੇ ਕਿਹਾ ਹੈ ਕਿ ਹਰ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਜਿਹੇ ਮੈਸੇਜ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਪੀਆਈਬੀ ਨੇ ਲੋਕਾਂ ਨੂੰ ਅਜਿਹੇ ਮੈਸੇਜ ਨੂੰ ਅੱਗੇ ਨਾ ਭੇਜਣ ਲਈ ਕਿਹਾ ਹੈ। ਅਜਿਹੇ ਮੈਸੇਜ ਰਾਹੀਂ ਗੁੰਮਰਾਹ ਹੋ ਕੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਅਤੇ ਪੈਸਿਆਂ ਨੂੰ ਖ਼ਤਰੇ 'ਚ ਪਾ ਸਕਦੇ ਹੋ। 


ਵਾਇਰਲ ਮੈਸੇਜ ਦਾ ਕਰਵਾ ਸਕਦੇ ਹੋ ਫੈਕਟ ਚੈੱਕ


ਸੋਸ਼ਲ ਮੀਡੀਆ 'ਤੇ ਅਜਿਹੇ ਮੈਸੇਜ ਹਰ ਰੋਜ਼ ਵਾਇਰਲ ਹੁੰਦੇ ਰਹਿੰਦੇ ਹਨ। ਜੇਕਰ ਤੁਹਾਨੂੰ ਕਦੇ ਵੀ ਅਜਿਹਾ ਕੋਈ ਫਰਜ਼ੀ ਮੈਸੇਜ ਮਿਲਦਾ ਹੈ ਤਾਂ ਉਸ ਨੂੰ ਫਾਰਵਰਡ ਨਾ ਕਰੋ, ਸਗੋਂ ਇਸ ਦੀ ਸੱਚਾਈ ਜਾਣਨ ਲਈ ਫੈਕਟ ਚੈੱਕ ਕਰੋ। ਜੇਕਰ ਤੁਸੀਂ ਚਾਹੋ ਤਾਂ ਤੁਸੀਂ PIB ਰਾਹੀਂ ਫੈਕਟ ਚੈੱਕ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ PIB ਦੇ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾ ਕੇ ਜਾਣਕਾਰੀ ਦੇਣੀ ਪਵੇਗੀ। ਜੇਕਰ ਤੁਸੀਂ ਚਾਹੋ ਤਾਂ ਵੀਡੀਓ ਨੂੰ WhatsApp ਨੰਬਰ +918799711259 ਜਾਂ ਈਮੇਲ: pibfactcheck@gmail.com 'ਤੇ ਵੀ ਭੇਜ ਸਕਦੇ ਹੋ।