ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਕ੍ਰੈਡਿਟ ਕਾਰਡ ਇੱਕ ਕਿਸਮ ਦਾ ਕਰਜ਼ਾ ਹੁੰਦਾ ਹੈ ਤੇ ਇਹ ਆਮ ਤੌਰ 'ਤੇ ਬਹੁਤ ਮਹਿੰਗਾ ਹੁੰਦਾ ਹੈ ਪਰ ਲੋਕ ਇਸ ਦੀ ਪ੍ਰਵਾਹ ਕੀਤੇ ਬਿਨਾਂ ਇਸ ਦੀ ਵਰਤੋਂ ਕਰਦੇ ਹਨ। ਅੱਜ ਕੱਲ੍ਹ ਹਰ ਬੈਂਕ ਵੱਖ-ਵੱਖ ਕਿਸਮਾਂ ਦੇ ਕ੍ਰੈਡਿਟ ਕਾਰਡ 'ਤੇ ਪੇਸ਼ਕਸ਼ ਕਰ ਰਿਹਾ ਹੈ। ਆਓ ਜਾਣਦੇ ਹਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ।


ਜੇ ਕ੍ਰੈਡਿਟ ਕਾਰਡ ਦੀ ਪੇਮੈਂਟ ਸਮੇਂ ਸਿਰ ਅਦਾ ਨਹੀਂ ਕੀਤੀ ਜਾਂਦੀ, ਤਾਂ ਵਿਆਜ਼ ਟ੍ਰਾਂਸਜੈਕਸ਼ਨ ਦੀ ਮਿਤੀ ਤੋਂ ਡਿਊ ਡੇਟ ਤੱਕ ਲੱਗਣਾ ਸ਼ੁਰੂ ਹੋ ਜਾਂਦਾ ਹੈ। ਵਿਆਜ਼ 30 ਤੋਂ 40 ਪ੍ਰਤੀਸ਼ਤ ਸਾਲਾਨਾ ਜ਼ੁਰਮਾਨੇ ਵਜੋਂ ਹੁੰਦਾ ਹੈ।

ਤੁਹਾਨੂੰ ਸਿਰਫ ਫੈਸ਼ਨ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਲੋੜ ਪੈਣ 'ਤੇ ਹੀ ਇਸ ਦੀ ਵਰਤੋਂ ਕਰੋ।

ਜੇ ਤੁਸੀਂ ਸਮੇਂ ਸਿਰ ਕ੍ਰੈਡਿਟ ਕਾਰਡ ਦੀ ਅਦਾਇਗੀ ਕਰਨ ਦੇ ਯੋਗ ਨਹੀਂ ਹੋ ਜਾਂ ਤੁਹਾਨੂੰ ਕਾਰਡ ਦਾ ਭੁਗਤਾਨ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਹਾਨੂੰ ਕਾਰਡ ਵਾਪਸ ਕਰ ਦੇਣਾ ਚਾਹੀਦਾ ਹੈ।

ਇਹ ਵੀ ਯਾਦ ਰੱਖੋ ਕਿ ਕਿਸੇ ਕ੍ਰੈਡਿਟ ਕਾਰਡ ਤੋਂ ਨਕਦ ਪੈਸੇ ਕਢਵਾਉਣਾ ਸਮਝਦਾਰੀ ਨਹੀਂ। ਇਹ ਤੁਹਾਨੂੰ ਕਾਫ਼ੀ ਮਹਿੰਗਾ ਪੈ ਸਕਦਾ ਹੈ।

ਯਾਦ ਰੱਖੋ, ਜੇ ਕ੍ਰੈਡਿਟ ਕਾਰਡ ਦੀ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ ਹੈ, ਤਾਂ ਤੁਹਾਡੀ ਸਕੋਰ ਰੇਟਿੰਗ ਵੀ ਘੱਟ ਜਾਂਦੀ ਹੈ ਜਿਸ ਕਾਰਨ ਤੁਹਾਨੂੰ ਬਾਅਦ ਵਿੱਚ ਕਰਜ਼ਾ ਜਾਂ ਲੋਨ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।