ਡੀਐਮਆਰਸੀ ਮੁਖੀ ਮੰਗੂ ਸਿੰਘ ਨੇ ਏਅਰਪੋਰਟ ਐਕਸਪ੍ਰੈੱਸ ਲਾਈਨ ਦੀ ਇਸ ਸੇਵਾ ਦਾ ਉਦਘਾਟਨ ਇੱਕ ਚਲਦੀ ਟ੍ਰੇਨ 'ਚ ਕੀਤਾ। ਹੁਣ ਇਸ ਲਾਈਨ 'ਤੇ ਚੱਲਣ ਵਾਲੀ ਟ੍ਰੇਨ 'ਚ ਦੋ ਐਮਬੀਪੀਐਸ ਸਪੀਡ ਵਾਲੀ ਵਾਈਫਾਈ ਸੇਵਾ ਉਪਲੱਬਧ ਰਹੇਗੀ।
ਉਨ੍ਹਾਂ ਦੱਸਿਆ ਕਿ ਬਲੂ ਲਾਈਨ ਤੇ ਏਅਰਪੋਰਟ ਐਕਸਪ੍ਰੈੱਸ ਲਾਈਨ ਦੇ ਪਲੇਟਫਾਰਮਾਂ 'ਤੇ ਵਾਈਫਾਈ ਸੇਵਾ ਪਹਿਲਾਂ ਤੋਂ ਉਪਲੱਬਧ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਮੌਜੂਦਾ ਸਮੇਂ 'ਚ ਜ਼ਮੀਨ ਅੰਦਰ ਮੈਟਰੋ ਟ੍ਰੇਨਾਂ 'ਚ ਵਾਈਫਾਈ ਸੁਵਿਧਾ ਰੂਸ, ਦੱਖਣੀ ਕੋਰੀਆ ਤੇ ਚੀਨ 'ਚ ਹੈ। ਭਾਰਤ ਤੇ ਦੱਖਣੀ ਏਸ਼ੀਆ 'ਚ ਇਹ ਇਸ ਤਰ੍ਹਾਂ ਦੀ ਪਹਿਲੀ ਸੁਵਿਧਾ ਹੈ"।