ਵਿਸ਼ੇਸ਼ ਗੱਲ ਇਹ ਹੈ ਕਿ ਰੈਗੂਲੇਟਰੀ ਅਥਾਰਿਟੀ ਨੇ ਖਪਤਕਾਰਾਂ ਵੱਲੋਂ ਸਾਰੇ ‘ਫਰੀ ਟੂ ਏਅਰ’ ਚੈਨਲਾਂ ਲਈ ਦਿੱਤੇ ਜਾਣ ਵਾਲੇ ਮਹੀਨਾਵਾਰ ਕਿਰਾਏ ਦੀ ਹੱਦ 160 ਰੁਪਏ ਤੈਅ ਕਰ ਦਿੱਤੀ ਹੈ। ਟਰਾਈ ਨੇ ਬਿਆਨ ’ਚ ਕਿਹਾ ਕਿ ਕਈ ਟੀਵੀ ਕੁਨੈਕਸ਼ਨਾਂ ਵਾਲੇ ਘਰ ਜਿੱਥੇ ਇੱਕ ਤੋਂ ਵੱਧ ਟੀਵੀ ਕੁਨੈਕਸ਼ਨ ਇੱਕ ਵਿਅਕਤੀ ਦੇ ਨਾਂ ’ਤੇ ਹਨ, ਉੱਥੇ ਦੂਜੇ ਤੇ ਹੋਰ ਟੀਵੀ ਕੁਨੈਕਸ਼ਨਾਂ ਲਈ ਐਲਾਨੇ ਨੈੱਟਵਰਕ ਸਮਰੱਥਾ ਕਿਰਾਏ (ਐਨਸੀਐਫ) ਦਾ 40 ਫੀਸਦ ਤੱਕ ਲਿਆ ਜਾਵੇਗਾ।
ਵੱਖ-ਵੱਖ ਮੱਦਾਂ ਦੀ ਸਮੀਖਿਆ ਕਰਨ ਤੋਂ ਬਾਅਦ ਟਰਾਈ ਨੇ 200 ਚੈਨਲਾਂ ਲਈ ਵੱਧ ਤੋਂ ਵੱਧ ਐਨਸੀਐਫ ਕਿਰਾਇਆ (ਟੈਕਸ ਮੁਕਤ) ਨੂੰ ਘਟਾ ਕੇ 130 ਰੁਪਏ ਕਰ ਦਿੱਤਾ ਹੈ।