ਮਨਵੀਰ ਕੌਰ

ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦੇ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਅੱਜ ਯਾਨੀ 2 ਜਨਵਰੀ ਨੂੰ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਕੂੰਮਕਲਾਂ '2 ਜਨਵਰੀ, 1982 ਨੂੰ ਹੋਇਆ। ਇਸ ਦੇ ਨਾਲ ਹੀ ਦੱਸ ਦਈਏ ਕਿ ਗਿੱਪੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ।

ਜੇਕਰ ਗਿੱਪੀ ਦੇ ਇੰਡਸਟਰੀ 'ਚ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਗਾਣਿਆਂ ਤੋਂ ਸ਼ੁਰੂਆਤ ਕੀਤੀ ਤੇ ਬਾਅਦ 'ਚ ਫ਼ਿਲਮਾਂ 'ਚ ਐਕਟਿੰਗ ਸ਼ੁਰੂ ਕੀਤੀ। ਹੁਣ ਤਾਂ ਜਨਾਬ ਫ਼ਿਲਮਾਂ ਪ੍ਰੋਡਿਊਸ ਵੀ ਕਰਨ ਲੱਗ ਗਏ ਹਨ। ਅੱਜ ਦੇ ਸਮੇਂ 'ਚ ਉਨ੍ਹਾਂ ਨੇ ਚੰਗੇ ਸਿੰਗਰਸ ਤੇ ਐਕਟਰਸ 'ਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ।



ਗਿੱਪੀ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ 2010 ''ਮੇਲ ਕਰਾਦੇ ਰੱਬਾ' ਤੋਂ ਕੀਤੀ ਜਿਸ 'ਚ ਉਸ ਦੇ ਨਾਲ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਸੀ। ਇਸ ਤੋਂ ਬਾਅਦ ਗਿੱਪੀ ਨੇ 'ਜਿਨ੍ਹਾਂ ਮੇਰਾ ਦਿਲ ਲੁੱਟਿਆ,' 'ਕੈਰੀ ਆਨ ਜੱਟਾ' ਤੇ 'ਸਿੰਘ ਵਰਸੀਜ਼ ਕੌਰ' ਵਰਗੀਆਂ ਹਿੱਟ ਫ਼ਿਲਮਾਂ ਕੀਤੀਆਂ। ਗਿੱਪੀ ਦੀ ਕਾਮੇਡੀ ਫ਼ਿਲਮ 'ਕੈਰੀ ਆਨ ਜੱਟਾ' ਨੇ ਲੋਕਾਂ ਨੂੰ ਉਨ੍ਹਾਂ ਦੀ ਕਾਮੇਡੀ ਦਾ ਫੈਨ ਬਣਾ ਦਿੱਤਾ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਇਸ ਫ਼ਿਲਮ ਦਾ ਸੀਕੂਅਲ ਵੀ ਕੀਤਾ ਜਿਸ ਨੇ ਇੱਕ ਵਾਰ ਫੇਰ ਬਾਕਸ-ਆਫਿਸ 'ਤੇ ਧਮਾਲ ਕੀਤਾ।

ਇਸ ਤੋਂ ਇਲਾਵਾ ਗਿੱਪੀ ਦੀ ਫ਼ਿਲਮ 'ਅਰਦਾਸ' ਨੇ ਲੋਕਾਂ ਨੂੰ ਇਮੋਸ਼ਨਲ ਵੀ ਪੂਰਾ ਕੀਤਾ। ਉਨ੍ਹਾਂ ਦੀ ਇਸ ਇਮੋਸ਼ਨਲ ਫ਼ਿਲਮ ਨੂੰ ਵੀ ਪੰਜਾਬੀ ਆਡੀਅੰਸ ਨੇ ਖੂਬ ਪਿਆਰ ਦਿੱਤਾ ਅਤੇ ਫ਼ਿਲਮ ਨੂੰ ਸੁਪਰਹਿੱਟ ਬਣਾ ਦਿੱਤਾ ਜਿਸ ਤੋਂ ਬਾਅਦ ਇਸ ਫ਼ਿਲਮ ਦਾ ਸੀਕੂਅਲ 'ਅਰਦਾਸ ਕਰਾਂ' ਵੀ ਬਣਾਈ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਬਿਹਤਰੀਨ ਫ਼ਿਲਮਾਂ 'ਚ ਕੰਮ ਕੀਤਾ। ਇੰਨਾ ਹੀ ਨਹੀਂ ਗਿੱਪੀ ਤਾਂ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨਾਲ ਵੀ ਫ਼ਿਲਮ 'ਬਡਲ ਦ ਟ੍ਰਬਲ' 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਕਈ ਫ਼ਿਲਮਾਂ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਗਿੱਪੀ ਨੂੰ 2011 'ਚ ਆਈ ਫ਼ਿਲਮ ਜਿਨੇ ਮੇਰਾ ਦਿਲ ਲੁਟਿਆ ਲਈ ਬੈਸਟ ਐਕਟਰ, 2012 ''ਪਿਫਾ ਬੇਸਟ ਐਕਟਰ ਤੇ ਪੀਟੀਸੀ ਬੇਸਟ ਐਕਟਰ 2015 'ਜੱਟ ਜੇਮਸ ਬਾਂਡ' ਲਈ ਐਵਾਰਡ ਮਿਲਿਆ।



ਗਿੱਪੀ ਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਦਾ ਨਾਂ ਰਵਨੀਤ ਕੌਰ ਹੈ ਤੇ ਉਨ੍ਹਾਂ ਦੇ ਤਿੰਨ ਬੇਟੇ ਗੁਰਫਤਹਿ, ਏਕਓਂਕਾਰ ਤੇ ਗੁਰਬਾਜ਼ ਗਰੇਵਾਲ ਹੈ। ਸਾਡੀ ਏਬੀਪੀ ਸਾਂਝਾ ਦੀ ਟੀਮ ਵੱਲੋਂ ਵੀ ਗਿੱਪੀ ਗਰੇਵਾਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ।