ਨਵੀਂ ਦਿੱਲੀ: ਦਿੱਲੀ ‘ਚ ਪਿਛਲੇ ਅੱਠ ਸਾਲਾਂ ‘ਚ ਅਪਰਾਧ ਪੰਜ ਗੁਣਾ ਵਧ ਗਿਆ ਹੈ। ਜੇਕਰ ਇਹ ਹਾਲ ਦੇਸ਼ ਦੀ ਰਾਜਧਾਨੀ ਦਾ ਹੈ ਤਾਂ ਬਾਕੀ ਸ਼ਹਿਰਾਂ ‘ਚ ਕੀ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਅੰਕੜਿਆਂ ਤੋਂ ਹੀ ਲਾ ਸਕਦੇ ਹੋ। ਦਿੱਲੀ ‘ਚ ਲੁੱਟ-ਖੋਹ, ਡਕੈਤੀ ਤੇ ਝਪਟਮਾਰੀ ਦੇ ਹਰ ਦਿਨ ਹਜ਼ਾਰਾਂ ਕੇਸ ਦਰਜ ਕੀਤੇ ਜਾਂਦੇ ਹਨ। ਸਾਲ 2011 ‘ਚ ਦਿੱਲੀ ਅਪਰਾਧ ਦੇ 53 ਹਜ਼ਾਰ 353 ਮਾਮਲੇ ਦਰਜ ਕੀਤੇ ਗਏ ਜੋ 2018 ਦੇ ਆਉਂਦੇ-ਆਉਂਦੇ 2 ਲੱਖ 50 ਹਜ਼ਾਰ ਤੋਂ ਪਾਰ ਹੋ ਗਏ।


ਅੰਕੜਿਆਂ ਮੁਤਾਬਕ ਇਸ ਸਾਲ ਅਜੇ ਤਕ 2 ਲੱਖ 25 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਜਦਕਿ ਅਜੇ ਸਾਲ ਲੰਘਣ ‘ਚ ਦੋ ਮਹੀਨੇ ਬਾਕੀ ਹਨ। ਅੰਕੜੇ ਦੱਸਦੇ ਹਨ ਕਿ ਕਿਵੇਂ ਦੇਸ਼ ਦੀ ਰਾਜਧਾਨੀ ਦਿੱਲੀ ‘ਤੇ ਅਪਰਾਧੀਆਂ ਦਾ ਬੋਲਬਾਲਾ ਹੈ। ਜਦਕਿ ਦਿੱਲੀ ਪੁਲਿਸ ਅਪਰਾਧ ਘੱਟ ਹੋਣ ਦਾ ਦਾਅਵਾ ਕਰ ਰਹੀ ਹੈ।

ਅੰਕੜਿਆਂ ਮੁਤਾਬਕ ਸਾਲ 2018 ‘ਚ ਜਨਵਰੀ ਤੋਂ ਸਤੰਬਰ ‘ਚ ਲੁੱਟ ਖੋਹ ਦੇ 1847 ਕੇਸ ਦਰਜ ਕੀਤੇ ਜਦਕਿ ਝਪਟਮਾਰੀ ਦੇ 5034 ਕੇਦ ਦਰਜ ਕੀਤੇ। ਜਦਕਿ ਸਾਲ 2019 ‘ਚ ਜਵਨਰੀ ਤੋਂ ਸਤੰਬਰ ਦਰਮਿਆਨ ਲੁੱਟ ਦੇ 1558 ਕੇਸ ਤੇ ਝਪਟਮਾਰੀ ਦੇ 4762 ਕੇਸ ਦਰਜ ਹੋਏ।

ਅੰਕੜਿਆਂ ਮੁਤਾਬਕ ਦਿੱਲੀ ‘ਚ ਹਰ ਦਿਨ ਝਪਟਮਾਰੀ ਦੇ 18 ਕੇਸ ਦਰਜ ਹੁੰਦੇ ਹਨ ਜਿਨ੍ਹਾਂ ਦੇ ਬੰਦ ਨਾ ਹੋਣ ਦਾ ਕਾਰਨ ਹੈ ਕਿ ਦਿੱਲੀ ਪੁਲਿਸ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।