ਨਵੀਂ ਦਿੱਲੀ: ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ‘ਤੇ ਅੱਤਵਾਦੀ ਹਮਲੇ ਦੀ ਪਲਾਨਿੰਗ ਬਣਾ ਰਹੇ ਹਨ। ਖੁਫੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨਾਲ ਸਥਾਨਕ ਪੁਲਿਸ ਨੂੰ ਅੱਤਵਾਦੀਆਂ ਦੀ ਇਸ ਨਵੀਂ ਰਣਨੀਤੀ ਬਾਰੇ ਸੂਚਨਾ ਦਿੱਤੀ ਹੈ। ਅਲਰਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਾਈਵੇਅ ‘ਤੇ ਸਰਕਾਰੀ ਵਾਹਨਾਂ ਦੀ ਆਵਾਜਾਈ ‘ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਇੰਟੈਲੀਜੇਂਸ ਅਲਰਟ ਮੁਤਾਬਕ ਅੱਤਵਾਦੀ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਲਈ ਕਾਰ ਬੰਬ ਦੀ ਵਰਤੋਂ ਕਰ ਸਕਦੇ ਹਨ। ਪੁਲਵਾਮਾ ਦੀ ਤਰਜ਼ ‘ਤੇ ਵਿਸਫੋਟਕਾਂ ਨਾਲ ਭਰੀ ਕਾਰ ਤੇ ਆਈਈਡੀ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕੀਤਾ ਜਾ ਸਕਦਾ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ ਅੱਤਵਾਦੀਆਂ ਦਾ ਸਥਾਨਕ ਨੈੱਟਵਰਕ ਇਸ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾਉਣ ਤੇ ਉਨ੍ਹਾਂ ਨੂੰ ਅੰਜ਼ਾਮ ਦੇਣ ‘ਚ ਮਾਹਿਰ ਹੈ।
ਇੱਕ ਹੋਰ ਇੰਨਪੁਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸੈਨਾ ਤੇ ਆਈਐਸਆਈ ਨੇ ਤਿੰਨ ਅੱਤਵਾਦੀਆਂ-ਲਸ਼ਕਰੇ ਤਾਇਬਾ, ਹਿਜਬੁਲ ਮੁਜ਼ਾਹਿਦੀਨ ਤੇ ਜੈਸ਼-ਏ-ਮੁਹਮੰਦ ਨੂੰ ਜੰਮੂ-ਕਸ਼ਮੀਰ ਸਣੇ ਪੂਰੇ ਭਾਰਤ ‘ਚ ਅੱਤਵਾਦੀ ਹਮਲੇ ਕਰਨ ਨਾਲ ਸਿਆਸਤਦਾਨਾਂ ਤੇ ਪੁਲਿਸਕਰਮੀਆਂ ਦੇ ਕਤਲ ਦੀ ਜ਼ਿੰਮੇਵਾਰੀ ਦਿੱਤੀ ਹੈ।
ਜੰਮੂ-ਕਸ਼ਮੀਰ 'ਚ ਵੱਡੇ ਕਾਰ ਬੰਬ ਹਮਲੇ ਦਾ ਖ਼ਤਰਾ
ਏਬੀਪੀ ਸਾਂਝਾ
Updated at:
15 Oct 2019 12:37 PM (IST)
ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ‘ਤੇ ਅੱਤਵਾਦੀ ਹਮਲੇ ਦੀ ਪਲਾਨਿੰਗ ਬਣਾ ਰਹੇ ਹਨ। ਖੁਫੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨਾਲ ਸਥਾਨਕ ਪੁਲਿਸ ਨੂੰ ਅੱਤਵਾਦੀਆਂ ਦੀ ਇਸ ਨਵੀਂ ਰਣਨੀਤੀ ਬਾਰੇ ਸੂਚਨਾ ਦਿੱਤੀ ਹੈ। ਅਲਰਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਾਈਵੇਅ ‘ਤੇ ਸਰਕਾਰੀ ਵਾਹਨਾਂ ਦੀ ਆਵਾਜਾਈ ‘ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
- - - - - - - - - Advertisement - - - - - - - - -