ਨਵੀਂ ਦਿੱਲੀ: ਮੁਲਕ ਦੇ 29 ਸੂਬਿਆਂ ਤੇ 2 ਕੇਂਦਰ ਸ਼ਾਸਿਤ ਸੂਬਿਆਂ ਵਿੱਚ 31 ਮੁੱਖ ਮੰਤਰੀ ਹਨ। ਇਨ੍ਹਾਂ ਵਿੱਚੋਂ 11 ਮੁੱਖ ਮੰਤਰੀਆਂ ਨੇ ਆਪਣੇ ਉੱਪਰ ਕ੍ਰਿਮੀਨਲ ਕੇਸ ਦਰਜ ਹੋਏ ਹੋਣ ਦੀ ਗੱਲ ਆਖੀ ਹੈ। ਇਨ੍ਹਾਂ ਵਿੱਚੋਂ ਅੱਠ ਮੁੱਖ ਮੰਤਰੀ ਤਾਂ ਗੰਭੀਰ ਇਲਜ਼ਾਮਾਂ ਦੇ ਘੇਰੇ ਵਿੱਚ ਆਉਂਦੇ ਹਨ। ਇਨ੍ਹਾਂ 'ਤੇ ਕਤਲ, ਕਤਲ ਦੀ ਕੋਸ਼ਿਸ਼ ਤੇ ਧਮਕਾਉਣ ਵਰਗੇ ਇਲਜ਼ਾਮ ਹਨ।

ਕੈਪਟਨ ਅਮਰਿੰਦਰ ਸਿੰਘ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਚਾਰ ਕੇਸ ਦਰਜ ਹਨ। ਇਨ੍ਹਾਂ ਵਿੱਚ ਗੰਭੀਰ ਆਈਪੀਸੀ ਦੇ 10 ਤੇ ਹੋਰ ਆਈਪੀਸੀ ਦੇ 11 ਕੇਸ ਦਰਜ ਹਨ।

ਅਰਵਿੰਦ ਕੇਜਰੀਵਾਲ: ਦਿੱਲੀ ਦੇ ਮੁੱਖ ਮੰਤਰੀ 'ਤੇ 10 ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਗੰਭੀਰ ਇਲਜ਼ਾਮ 4 ਕੇਸਾਂ ਤਹਿਤ ਹਨ। ਆਈਪੀਸੀ ਦੇ ਹੋਰ ਮਾਮਲੇ 43 ਹਨ।

ਨਿਤਿਸ਼ ਕੁਮਾਰ: ਬਿਹਾਰ ਦੇ ਮੁੱਖ ਮੰਤਰੀ ਹਨ। ਜੇਡੀਯੂ ਦੇ ਨੇਤਾ ਖਿਲਾਫ ਇੱਕ ਕੇਸ ਚੱਲ ਰਿਹਾ ਹੈ। ਇਸ ਵਿੱਚ ਆਈਪੀਸੀ ਦੇ ਦੋ ਗੰਭੀਰ ਮਾਮਲੇ ਹਨ ਤੇ ਹੋਰ ਆਈਪੀਸੀ ਦੇ ਤਿੰਨ ਮਾਮਲਿਆਂ ਤਹਿਤ ਕੇਸ ਦਰਜ ਹਨ।

ਦੇਵੇਂਦਰ ਫੜਨਵੀਸ: ਮਹਾਰਾਸ਼ਟਰ ਦੇ ਸੀਐਮ ਤੇ ਬੀਜੇਪੀ ਲੀਡਰ। ਇਨ੍ਹਾਂ ਖਿਲਾਫ 22 ਕੇਸ ਚੱਲ ਰਹੇ ਹਨ ਜਿਸ ਵਿੱਚ ਤਿੰਨ ਆਈਪੀਸੀ ਦੀਆਂ ਗੰਭੀਰ ਧਾਰਾਵਾਂ ਤਹਿਤ ਹਨ ਤੇ 19 ਆਈਪੀਸੀ ਦੀ ਦੂਜੀਆਂ ਧਾਰਾਵਾਂ ਤਹਿਤ।

ਰਘੁਬਰ ਦਾਸ: ਝਾਰਖੰਡ ਦੇ ਮੁੱਖ ਮੰਤਰੀ ਹਨ ਤੇ ਬੀਜੇਪੀ ਦੇ ਵੱਡੇ ਲੀਡਰ। ਇਨ੍ਹਾਂ 'ਤੇ ਗੰਭੀਰ ਆਈਪੀਸੀ ਦੇ ਦੋ ਕੇਸ ਹਨ। ਕੁੱਲ 8 ਕੇਸ ਦਰਜ ਹਨ। ਆਈਪੀਸੀ ਦੇ 21 ਮਾਮਲੇ ਦਰਜ ਹਨ।

ਯੋਗੀ ਆਦਿਤਯਨਾਥ: ਯੋਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਤੇ ਬੀਜੇਪੀ ਦੇ ਵੱਡੇ ਲੀਡਰ। ਇਨ੍ਹਾਂ 'ਤੇ ਕੁੱਲ 4 ਕੇਸ ਹਨ ਜਿਨ੍ਹਾਂ ਵਿੱਚੋਂ ਇੱਕ ਗੰਭੀਰ ਧਾਰਾਵਾਂ ਤਹਿਤ ਹੈ।

ਕੇ ਚੰਦਰਸ਼ੇਖਰ ਰਾਵ: ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀਆਰਐਸ ਲੀਡਰ ਹਨ। ਇਨ੍ਹਾਂ 'ਤੇ ਦੋ ਕੇਸ ਚੱਲ ਰਹੇ ਹਨ ਜਿਸ ਇੱਕ ਗੰਭੀਰ ਇਲਜ਼ਾਮਾਂ ਦਾ ਹੈ।

ਪਿਨਾਰਾਈ ਵਿਜਯਨ: ਪਿਨਾਰਾਈ ਵਿਜਯਨ ਕੇਰਲ ਦੇ ਮੁੱਖ ਮੰਤਰੀ ਹਨ ਤੇ ਸੀਪੀਆਈ (ਐਮ) ਦੇ ਲੀਡਰ। ਇਨ੍ਹਾਂ 'ਤੇ 11 ਕੇਸ ਦਰਜ ਹਨ ਜਿਸ ਵਿੱਚ ਇੱਕ ਗੰਭੀਰ ਧਾਰਾਵਾਂ ਵਾਲਾ ਹੈ।

ਮਹਿਬੂਬਾ ਮੁਫਤੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਤੇ ਪੀਡੀਪੀ ਦੀ ਲੀਡਰ 'ਤੇ ਇੱਕ ਕੇਸ ਦਰਜ ਹੈ। ਇਨ੍ਹਾਂ 'ਤੇ ਗੰਭੀਰ ਧਾਰਾਵਾਂ ਵਾਲਾ ਕੋਈ ਕੇਸ ਨਹੀਂ।

ਨਾਰਾਯਣਸਾਮੀ: ਪੁਡੁਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਕਾਂਗਰਸੀ ਹਨ। ਇਨ੍ਹਾਂ 'ਤੇ ਦੋ ਕੇਸ ਹਨ। ਦੋਵੇਂ ਆਈਪੀਸੀ ਦੀ ਧਾਰਾਵਾਂ ਤਹਿਤ ਹਨ।

ਚੰਦਰਬਾਬੂ ਨਾਇਡੂ: ਐਨ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਤੇ ਟੀਡੀਪੀ ਲੀਡਰ। ਇਨ੍ਹਾਂ 'ਤੇ 3 ਕੇਸ ਚੱਲ ਰਹੇ ਹਨ ਜੋ ਆਈਪੀਸੀ ਦੀ ਧਾਰਾ ਤਹਿਤ ਨਹੀਂ ਆਉਂਦੇ ਹਨ।