Pahalgam Terror Attack: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ CRPF ਜਵਾਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟਾਂ ਮੁਤਾਬਕ ਇਹ ਜਵਾਨ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ 6 ਦਿਨ ਪਹਿਲਾਂ ਤੱਕ ਉੱਥੇ ਹੀ ਤਾਇਨਾਤ ਸੀ। ਪਹਿਲਗਾਮ ਹਮਲੇ ਵਿੱਚ 26 ਸੈਲਾਨੀਆਂ ਦੀ ਜਾਨ ਗਈ ਸੀ। ਸੋਮਵਾਰ ਨੂੰ NIA ਵੱਲੋਂ ਇਸ ਜਵਾਨ ਨੂੰ ਜਾਸੂਸੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ। NIA ਵੱਲੋਂ ਜਿਸ CRPF ਜਵਾਨ ਨੂੰ ਗਿਰਫ਼ਤਾਰ ਕੀਤਾ ਗਿਆ ਹੈ, ਉਹ ਹਮਲੇ ਤੋਂ ਛੇ ਦਿਨ ਪਹਿਲਾਂ ਤੱਕ ਪਹਿਲਗਾਮ 'ਚ ਹੀ ਤਾਇਨਾਤ ਸੀ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਜਵਾਨ ਦਾ ਤਬਾਦਲਾ ਹਮਲੇ ਤੋਂ 6 ਦਿਨ ਪਹਿਲਾਂ ਹੋਇਆ ਸੀ। NIA ਨੇ ਦੋਸ਼ੀ ਜਵਾਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨਾਲ ਪੁੱਛਗਿੱਛ ਜਾਰੀ ਹੈ।
CRPF ਜਵਾਨ 'ਤੇ ਕੀ ਲੱਗੇ ਹਨ ਆਰੋਪ?
ਦੋਸ਼ੀ CRPF ਜਵਾਨ ਮੋਤੀ ਰਾਮ ਜਾਟ 'ਤੇ ਆਰੋਪ ਹੈ ਕਿ ਉਹ 2023 ਤੋਂ ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ (PIO) ਲਈ ਜਾਸੂਸੀ ਗਤੀਵਿਧੀਆਂ 'ਚ ਸਰਗਰਮ ਢੰਗ ਨਾਲ ਸ਼ਾਮਲ ਸੀ ਅਤੇ ਭਾਰਤ ਦੀ ਕੌਮੀ ਸੁਰੱਖਿਆ ਨਾਲ ਜੁੜੀ ਗੁਪਤ ਜਾਣਕਾਰੀਆਂ ਉਨ੍ਹਾਂ ਤੱਕ ਪਹੁੰਚਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਸਹਾਇਕ ਉਪ-ਨਿਰੀਖਕ ਜਾਟ ਨੂੰ ਇਸ ਕੰਮ ਲਈ ਵੱਖ-ਵੱਖ ਤਰੀਕਿਆਂ ਰਾਹੀਂ ਪੈਸੇ ਮਿਲ ਰਹੇ ਸਨ।
ਆਰੋਪੀ ਜਵਾਨ ਕਿਵੇਂ ਆਇਆ ਕਾਬੂ?
CRPF ਨੇ ਆਰੋਪੀ ਜਵਾਨ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। CRPF ਦੇ ਇੱਕ ਬਿਆਨ ਮੁਤਾਬਕ, ਕੇਂਦਰੀ ਏਜੰਸੀਆਂ ਨਾਲ ਮਿਲ ਕੇ ਜਦੋਂ CRPF ਵੱਲੋਂ ਉਸ ਜਵਾਨ ਦੀ ਸੋਸ਼ਲ ਮੀਡੀਆ ਗਤੀਵਿਧੀ 'ਤੇ ਬਾਰੀਕੀ ਨਾਲ ਨਿਗਰਾਨੀ ਰੱਖੀ ਗਈ, ਤਾਂ ਉਹ ਜਾਂਚ ਦੇ ਘੇਰੇ 'ਚ ਆ ਗਿਆ। ਨਿਗਰਾਨੀ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਨੇ ਪਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਕੰਮ ਕੀਤਾ ਹੈ।
ਭਾਰਤ ਨੇ ਇੰਝ ਲਿਆ ਪਹਿਲਗਾਮ ਹਮਲੇ ਦਾ ਬਦਲਾ
ਭਾਰਤ ਨੇ ਪਹਿਲਗਾਮ ਆਤੰਕੀ ਹਮਲੇ ਦਾ ਬਦਲਾ "ਓਪਰੇਸ਼ਨ ਸਿੰਦੂਰ" ਰਾਹੀਂ ਲਿਆ। ਇਸ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਅਤੇ POK 'ਚ ਸਥਿਤ ਘੱਟੋ-ਘੱਟ 9 ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਭਾਰਤ ਖਿਲਾਫ ਮੋਰਚਾ ਖੋਲ੍ਹ ਦਿੱਤਾ, ਪਰ ਭਾਰਤੀ ਫੌਜ ਨੇ ਭੀ ਉਸ ਨੂੰ ਤਿੱਖਾ ਜਵਾਬ ਦਿੱਤਾ। ਆਖ਼ਰਕਾਰ ਪਾਕਿਸਤਾਨੀ ਫੌਜ ਨੂੰ ਸੀਜ਼ਫ਼ਾਇਰ ਦੀ ਅਪੀਲ ਕਰਨੀ ਪਈ।