ਚੰਡੀਗੜ੍ਹ: ਸੀਆਰਪੀਐਫ ਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਵਾਨ ਸ੍ਰੀਨਗਰ ਦੀ ਇੱਕ ਸੜਕ 'ਤੇ ਭੁੱਖੇ ਬੱਚੇ ਨੂੰ ਖਾਣਾ ਖਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜਵਾਨ ਨੇ ਪੱਗ ਬੰਨ੍ਹੀਂ ਹੋਈ ਹੈ। ਇਸ ਵੀਡੀਓ ਤੇ ਸੀਆਰਪੀਐਫ ਜਵਾਨ ਦੀ ਚੁਫ਼ੇਰਿਓਂ ਤਾਰੀਫ ਕੀਤੀ ਜਾ ਰਹੀ ਹੈ।

ਵੀਡੀਓ ਵਿੱਚ ਸ੍ਰੀਨਗਰ ਦੇ ਓਲਡ ਸਿਟੀ ਇਲਾਕੇ ਵਿੱਚ ਸੀਆਰਪੀਐਫ ਜਵਾਨ ਇਕਬਾਲ ਸਿੰਘ ਬੱਚੇ ਨੂੰ ਕੁਝ ਖੁਵਾਉਂਦਾ ਨਜ਼ਰ ਆ ਰਿਹਾ ਹੈ। ਫਿਰ ਉਸ ਨੇ ਬੱਚੇ ਦਾ ਮੂੰਹ ਸਾਫ਼ ਕੀਤਾ ਤੇ ਉਸ ਨੂੰ ਪਾਣੀ ਪੁੱਛ ਕੇ ਇੱਕ ਗਿਲਾਸ ਪਾਣੀ ਪਿਆਇਆ।



ਇਸ ਵੀਡੀਓ ਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਤੇ 200 ਤੋਂ ਵੱਧ ਰੀਟਵੀਟ ਕੀਤੇ ਜਾ ਚੁੱਕੇ ਹਨ। ਸੀਆਰਪੀਐਫ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕਰਕੇ ਕਿਹਾ ਕਿ ਮਨੁੱਖਤਾ ਸਾਰੇ ਧਰਮਾਂ ਦੀ ਜਨਨੀ ਹੈ।