Terrorists Hurled Grenade: ਸ੍ਰੀਨਗਰ 'ਚ ਸ਼ਨੀਵਾਰ ਸੁਰੱਖਿਆ ਬਲਾਂ ਦੇ ਇਕ ਦਲ 'ਤੇ ਅੱਤਵਾਦੀਆਂ ਵੱਲੋਂ ਗ੍ਰੇਨੇਡ ਸੁੱਟੇ ਜਾਣ ਨਾਲ ਸੀਆਰਪੀਐਫ (CRPF) ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਘਟਨਾ ਸਮਤ ਨਗਰ ਚੌਕ 'ਤੇ ਰਾਤ ਕਰੀਬ 8 ਵੱਜ ਕੇ 55 ਮਿੰਟ 'ਤੇ ਵਾਪਰੀ। ਅਜਿਹੀ ਇਕ ਹੋਰ ਘਟਨਾ 'ਚ ਅੱਤਵਾਦੀਆਂ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੇ ਇਕ ਦਲ ਨੂੰ ਨਿਸ਼ਾਨਾ ਬਣਾਇਆ ਸੀ ਜਿਸ 'ਚ ਸੀਆਰਪੀਐਫ ਕਾਂਸਟੇਬਲ ਤੇ ਦੋ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।


ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸ਼ੁੱਕਰਵਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਨਾਲ ਹਮਲਾ ਕੀਤਾ ਜਿਸ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਇਕ ਹੈੱਡ ਕਾਂਸਟੇਬਲ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਸੀ ਅੱਤਵਾਦੀਆਂ ਨੇ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ 'ਚ ਐਸਬੀਆਈ ਮੁੱਖ ਚੌਕ ਸੋਪੋਰ ਦੇ ਨੇੜੇ ਸੁਰੱਖਿਆ ਬਲ ਦੇ ਦਲ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ। ਜਿਸ 'ਚ ਸੀਆਰਪੀਐਫ ਕਾਂਸਟੇਬਲ ਤੇ ਦੋ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।


ਇਸ ਦੇ ਨਾਲ ਹੀ ਇਕ ਘਟਨਾ 'ਚ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਸੀਆਰਪੀਐਫ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿਸੇ ਨੂੰ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਰਾਤ ਕਰੀਬ 8 ਵੱਜ ਕੇ 55 ਮਿੰਟ 'ਤੇ ਸੀਆਰਪੀਐਫ ਕੈਂਪ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ ਜੋ ਸੜਕ ਕਿਨਾਰੇ ਫਟਿਆ। ਧਮਾਕੇ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਸੰਤਰੀ ਨੇ ਫਾਇਰਿੰਗ ਕੀਤੀ।


ਓਧਰ ਰਾਜੌਰੀ ਜ਼ਿਲ੍ਹੇ ਦੇ ਖਾਂਦਲੀ ਇਲਾਕੇ 'ਚ ਵੀਰਵਾਰ ਰਾਤ ਬੀਜੇਪੀ ਲੀਡਰ ਜਸਬੀਰ ਸਿੰਘ ਦੇ ਘਰ ਗ੍ਰੇਨੇਡ ਹਮਲੇ 'ਚ ਤਿੰਨ ਸਾਲਾ ਇਕ ਬੱਚੇ ਦੀ ਮੌਤ ਹੋ ਗਈ ਤੇ ਉਨ੍ਹਾਂ ਦੇ ਪਰਿਵਾਰ ਦੇ 6 ਲੋਕ ਜ਼ਖ਼ਮੀ ਹੋ ਗਏ ਸਨ।