ਸ੍ਰੀਨਗਰ: ਜੰਮੂ ਤੇ ਕਸ਼ਮੀਰ 'ਚ ਧਾਰਾ 370 ਤੇ 35A ਤਹਿਤ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀਨਗਰ ਜ਼ਿਲ੍ਹੇ ਵਿੱਚ ਲਾਇਆ ਕਰਫਿਊ ਹਟਾ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਸ਼ਾਹਿਦ ਚੌਧਰੀ ਨੇ ਕਿਹਾ ਕਿ ਦੇਰ ਸ਼ਾਮ ਇਲਾਕੇ ਵਿੱਚ ਹਾਲਾਤ ਦੀ ਸਮੀਖਿਆ ਤੋਂ ਬਾਅਦ ਕਰਫਿਊ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਕਰਫਿਊ ਬੁੱਧਵਾਰ ਤਕ ਲਾਗੂ ਰਹਿਣਾ ਸੀ।
ਹੁਕਮਾਂ ’ਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕੋਵਿਡ-19 ਕਰਕੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਧਾਰਾ 144 ਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਜਾਰੀ ਪਾਬੰਦੀਆਂ ਦੇ ਹੁਕਮ ਪਹਿਲਾਂ ਵਾਂਗ ਜਾਰੀ ਰਹਿਣਗੇ।
ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ
ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ
ਇਸ ਦੌਰਾਨ ਦਹਿਸ਼ਤਗਰਦਾਂ ਨੇ ਰਾਤ ਨੌਂ ਵਜੇ ਕਰੀਬ ਪੁਲਵਾਮਾ ਜ਼ਿਲ੍ਹੇ ਦੇ ਵਾਨਪੋਰਾ ਵਿੱਚ ਪੁਲਿਸ ਬੰਕਰ ’ਤੇ ਹੱਥਗੋਲਾ ਸੁੱਟਿਆ। ਦਹਿਸ਼ਤਗਰਦਾਂ ਨੇ ਪੁਲਿਸ ਟੁਕੜੀ ’ਤੇ ਫਾਇਰਿੰਗ ਵੀ ਕੀਤੀ, ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋਏ ਹਨ।
ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ