ਅਹਿਮਦਾਬਾਦ: 58 ਸਾਲ ਬਾਅਦ ਗੁਜਰਾਤ ‘ਚ ਹੋ ਰਹੀ ਕਾਂਗਰਸ ਦੀ ਕਾਰਜਕਾਰੀ ਦੀ ਬੈਠਕ ‘ਚ ਵੱਡਾ ਫੈਸਲਾ ਲਿਆ ਗਿਆ ਹੈ। ਕਾਂਗਰਸ ਨੇਤਾਵਾਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸਮਾਨ ਵਿਚਾਰਾਂ ਵਾਲੀ ਪਾਰਟੀ ਨਾਲ ਗਠਜੋੜ ਦੀ ਜ਼ਿੰਮੇਵਾਰੀ ਦਿੱਤੀ ਹੈ। CWC ਦੀ ਬੈਠਕ ‘ਚ ਮੋਦੀ 'ਤੇ ਵੀ ਜੰਮ ਕੇ ਹਮਲਾ ਕੀਤਾ ਗਿਆ।


ਕਾਂਗਰਸ ਪਹਿਲਾਂ ਤੋਂ ਹੀ ਗਠਜੋੜ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਾਂਗਰਸ ਦੀ ਕੋਸ਼ਿਸ਼ ਹੈ ਕਿ ਇਸ ਵਾਰ ਉਹ ਲੋਕ ਸਭਾ ‘ਚ ਮਹਾਂਗਠਜੋੜ ਨਾਲ ਆਵੇ। ਜਦਕਿ ਏਬੀਪੀ ਨਿਊਜ਼ ਦੇ ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ‘ਚ ਕਿਸੇ ਤਰ੍ਹਾਂ ਦੇ ਗਠਜੋੜ ਦੀ ਕੋਈ ਉਮੀਦ ਨਹੀਂ। ਦਿੱਲੀ ‘ਚ ਵੀ ਕਾਂਗਰਸ 'ਆਪ' ਨੂੰ ਮਨਾ ਕਰ ਚੁੱਕੀ ਹੈ।

ਕੱਲ੍ਹ ਕਾਂਗਰਸ ਦੇ ਵੱਡੇ ਨੇਤਾ ਅਹਿਮਦ ਪਟੇਲ ਨੇ ਕਿਹਾ ਕਿ ਸੂਬੇ ‘ਚ ਕਾਫੀ ਆਪਸ਼ਨ ਖੁੱਲ੍ਹੇ ਹਨ। ਇਸ ਮੀਟਿੰਗ ‘ਚ ਮੋਦੀ ਸਰਕਾਰ ‘ਤੇ ਵੀ ਖੂਬ ਤੰਜ਼ ਕੱਸੇ ਗਏ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ, “ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕਰਕੇ ਰਾਜਨੀਤੀ ਹੋ ਰਹੀ ਹੈ। ਮੋਦੀ ਪੀੜਤ ਬਣਨ ਦੀ ਕੋਸ਼ਿਸ਼ ਕਰਦੇ ਹਨ ਜਦੋਂਕਿ ਅਸਲ ਪੀੜਤ ਜਨਤਾ ਹੈ।”

ਉਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ, ‘ਲੋਕਾਂ ਨੂੰ ਯੂਪੀਏ ਸਰਕਾਰ ਦੀਆਂ ਉਪਲਬਧੀਆਂ ਦੱਸਣ ਦੀ ਲੋੜ ਨਹੀਂ। ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ, ਖ਼ਰਾਬ ਨੀਤੀਆਂ ਕਾਰਨ ਅਰਥ-ਵਿਵਸਥਾ ਡਿੱਗੀ ਹੈ।”