ਨਵੀਂ ਦਿੱਲੀ: ਸਾਈਕਲ ਗਰਲ ਦੇ ਨਾਂ ਨਾਲ ਮਸ਼ਹੂਰ ਬਿਹਾਰ ਦੀ ਬੇਟੀ ਜੋਤੀ (Cycle Girl Jyoti Paswan) ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਜੋਤੀ ਦੇ ਪਿਤਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਸਿੰਹਵਾੜਾ ਬਲਾਕ ਦੇ ਸਰਹੁੱਲੀ ਪਿੰਡ ਦੀ 13 ਸਾਲਾ ਜੋਤੀ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਪਿਛਲੇ ਸਾਲ ਲੌਕਡਾਊਨ ਦੌਰਾਨ 8 ਦਿਨਾਂ 'ਚ ਸਾਈਕਲ 'ਤੇ ਲੈ ਕੇ ਗੁਰੂਗ੍ਰਾਮ ਤੋਂ ਪਹੁੰਚੀ ਸੀ। ਜਿਸ ਕਰਕੇ ਉਹ ਖੂਬ ਸੁਰਖੀਆਂ 'ਚ ਆਈ।


ਜਾਣਕਾਰੀ ਮੁਤਾਬਕ ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੇ ਚਾਚੇ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਮੋਹਨ ਪਾਸਵਾਨ ਨੇ ਉਨ੍ਹਾਂ ਦੇ ਸ਼ਰਧਾ ਕਰਮਾਂ ਲਈ ਸੁਸਾਇਟੀ ਦੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਦੇ ਖ਼ਤਮ ਹੋਣ ਤੋਂ ਬਾਅਦ ਮੋਹਨ ਪਾਸਵਾਨ ਜਿਵੇਂ ਹੀ ਖੜ੍ਹੇ ਹੋਏ ਉਹ ਨਾਲ ਦੀ ਨਾਲ ਡਿੱਗ ਗਏ। ਪਿੰਡ ਵਾਸੀਆਂ ਮੁਤਾਬਕ ਮੋਹਨ ਪਾਸਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪਿਤਾ ਦੀ ਮੌਤ ਤੋਂ ਬਾਅਦ ਜੋਤੀ ਦਾ ਪਰਿਵਾਰ ਬੁਰੀ ਹਾਲਤ ਵਿੱਚ ਹੈ।


ਦੱਸ ਦਈਏ ਕਿ 2020 ਵਿਚ ਕੋਰੋਨਾ ਲੌਕਡਾਊਨ ਦੌਰਾਨ ਜੋਤੀ ਆਪਣੇ ਪਿਤਾ ਨੂੰ ਗੁਰੂਗ੍ਰਾਮ ਤੋਂ 1300 ਕਿਲੋਮੀਟਰ ਦੀ ਦੂਰੀ 'ਤੇ ਸਾਈਕਲ 'ਤੇ ਬੈਠਾ ਕੇ ਘਰ ਲੈ ਕੇ ਆਈ ਸੀ। ਉਸ ਦੀ ਬੇਮਿਸਾਲ ਹਿੰਮਤ ਨੇ ਉਸ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਸਿੱਧੀ ਦਵਾਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਟਰੰਪ ਦੀ ਧੀ ਨੇ ਵੀ ਉਸ ਦੀ ਇਸ ਦਲੇਰੀ ਕਰਕੇ ਜੋਤੀ ਦੀ ਸ਼ਲਾਘਾ ਕੀਤੀ ਸੀ। ਇਵਾਂਕਾ ਟਰੰਪ ਨੇ ਕਿਹਾ ਕਿ ਅਜਿਹਾ ਸਾਹਸ ਸਿਰਫ ਭਾਰਤ ਦੀ ਧੀ ਹੀ ਕਰ ਸਕਦੀ ਹੈ।


ਇਹ ਵੀ ਪੜ੍ਹੋ: ਚੀਨ ਨੂੰ ਪਈ ਆਪਣੀ ਆਬਾਦੀ ਦੀ ਫਿਕਰ, ਫੈਮਿਲੀ ਪਲਾਨਿੰਗ ਦੇ ਨਿਯਮ 'ਚ ਦਿੱਤੀ ਢਿੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904