ਨਵੀਂ ਦਿੱਲੀ: ਚੀਨ ਨੇ ਪ੍ਰਤੀ ਜੋੜੇ ਨੂੰ ਤਿੰਨ ਬੱਚੇ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ ਵੱਡੀ ਗਿਣਤੀ 'ਚ ਆਬਾਦੀ ਦੇ ਖ਼ਤਮ ਹੋਣ ਦੇ ਮੱਦੇਨਜ਼ਰ ਇਸ ਨਿਯਮ ਨੂੰ ਢਿੱਲ ਦਿੱਤੀ ਗਈ ਹੈ।
ਚੀਨ ਹੁਣ ਸਾਰੇ ਜੋੜਿਆਂ ਨੂੰ ਤੀਸਰਾ ਬੱਚਾ ਪੈਦਾ ਕਰਨ ਦੇਵੇਗਾ। ਚੀਨ ਨੇ ਇਹ ਫੈਸਲਾ ਘੱਟ ਰਹੀ ਜਨਮ ਦਰ ਨੂੰ ਰੋਕਣ ਲਈ ਲਿਆ ਹੈ ਜਿਸ ਨਾਲ ਅਬਾਦੀ ਦੀ ਵਧਦੀ ਉਮਰ ਅਤੇ ਦੇਸ਼ ਦੀ ਲੰਬੇ ਸਮੇਂ ਦੀ ਆਰਥਿਕ ਸੰਭਾਵਨਾਵਾਂ ਲਈ ਖ਼ਤਰਾ ਪੈਦਾ ਹੋਇਆ ਹੈ।
ਸਿਨਹੂਆ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਮੁਤਾਬਕ, ਪੋਲਿਟ ਬਿਊਰੋ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੀਨ ਰਿਟਾਇਰਮੈਂਟ ਦੀ ਉਮਰ ਵਿੱਚ ਦੇਰੀ ਨਿਯਮ ਨੂੰ ਸਹੀ ਤਰ੍ਹਾਂ ਲਾਗੂ ਕਰੇਗਾ। ਬੈਠਕ ਦੀ ਪ੍ਰਧਾਨਗੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੀਤੀ।
ਇਹ ਵੀ ਪੜ੍ਹੋ: ਕੋਰਟ ਦਾ Central Vista Project ‘ਤੇ ਪਾਬੰਦੀ ਤੋਂ ਇਨਕਾਰ, ਪਟੀਸ਼ਨਕਰਤਾ ‘ਤੇ ਲਗਾਇਆ ਇੱਕ ਲੱਖ ਦਾ ਜ਼ੁਰਮਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904