ਮਹਿਤਾਬ-ਉਦ-ਦੀਨ


ਚੰਡੀਗੜ੍ਹ: ਅਜਿਹੇ ਵਿਦਿਆਰਥੀਆਂ ਦੀ ਗਿਣਤੀ ਕਈ ਹਜ਼ਾਰਾਂ (thousands of students) ’ਚ ਹੈ, ਜਿਨ੍ਹਾਂ ਦੇ ਦਾਖ਼ਲੇ ਕੈਨੇਡੀਅਨ ਯੂਨੀਵਰਸਿਟੀਜ਼ (Canadian universities) ’ਚ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਕਿਉਂਕਿ ਵੈਕਸੀਨ (vaccine) ਨਹੀਂ ਲੱਗੀ, ਇਸ ਲਈ ਉਹ ਹੁਣ ਫਸੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਵੱਡੀ ਗਿਣਤੀ ’ਚ ਪੰਜਾਬੀ ਵਿਦਿਆਰਥੀ (Punjab Students) ਵੀ ਪ੍ਰੇਸ਼ਾਨ ਹੋ ਰਹੇ ਹਨ। ਭਾਰਤ ਵਿੱਚ 18 ਤੋਂ 45 ਸਾਲ ਦੀ ਉਮਰ ਵਰਗ ਦੇ ਲੋਕਾਂ ਲਈ ਵੈਕਸੀਨ ਦੀ ਘਾਟ (Shortage of Vaccine) ਚੱਲ ਰਹੀ ਹੈ।


ਉੱਧਰ ਕੈਨੇਡਾ ਸਰਕਾਰ ਨੇ ਸ਼ਰਤ ਰੱਖ ਦਿੱਤੀ ਹੈ ਕਿ ਸਿਰਫ਼ ਕੋਵਿਡ-19 ਵੈਕਸੀਨ ਲੱਗੇ ਵਿਦੇਸ਼ੀਆਂ ਨੂੰ ਹੀ ਆਉਣ ਦੀ ਇਜਾਜ਼ਤ ਦੇਣੀ ਹੈ। ਅਜਿਹੇ ਵਿਦਿਆਰਥੀਆਂ ਨੇ ਕੋਵੈਕਸੀਨ (Covaxin) ਦੀ ਪਹਿਲੀ ਡੋਜ਼ ਲਈ ਆਪਣੀਆਂ ਰਜਿਸਟ੍ਰੇਸ਼ਨਜ਼ ਕਰਵਾਈਆਂ ਹਨ। ਇੱਕ ਹੋਰ ਅੜਿੱਕਾ ਇਹ ਵੀ ਹੈ ਕਿ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਪ੍ਰਵਾਨਗੀ ਹਾਸਲ ਨਹੀਂ ਹੈ।


ਕੈਨੇਡਾ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਅੰਤ ’ਚ ਸਾਰੀਆਂ ਵਿਦੇਸ਼ੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। ਇਸੇ ਕਰਕੇ ਭਾਰਤ ’ਚ ਫਸੇ ਇੱਕ ਵਿਦਿਆਰਥੀ ਦੀ ਮਾਂ ਦੀਪਾ ਭਾਟੀਆ ਨੇ ਦੱਸਿਆ ਕਿ ਉਸ ਤੋਂ ਬਾਅਦ ਕੁਝ ਵਿਦਿਆਰਥੀ ਤਾਂ ਵਿਸ਼ੇਸ਼ ਉਡਾਣਾਂ ਰਾਹੀਂ ਕੈਨੇਡਾ ਜਾਣ ’ਚ ਸਫ਼ਲ ਹੋ ਗਏ ਪਰ ਬਹੁਤੇ ਹਾਲੇ ਉਡਾਣਾਂ ਦੀ ਅਣਉਪਲਬਧਤਾ ਤੇ ਵੀਜ਼ਾ ਦੇਰੀਆਂ ਕਰਕੇ ਫਸੇ ਹੋਏ ਹਨ।


ਬੀਤੇ ਫ਼ਰਵਰੀ ਮਹੀਨੇ ਜਦੋਂ ਕੈਨੇਡਾ ਨੇ ਯਾਤਰੀਆਂ ਉੱਤੇ ਪਾਬੰਦੀਆਂ ਲਾਈਆਂ ਸਨ, ਤਾਂ ਬਹੁਤੇ ਭਾਰਤੀ ਵਿਦਿਆਰਥੀਆਂ ਨੂੰ ਕਿਸੇ ਕੈਨੇਡੀਅਨ ਹੋਟਲ ’ਚ ਕੁਆਰੰਟੀਨ ਹੋਣ ਲਈ ਖ਼ਰਚ ਹੋਣ ਵਾਲੇ ਲਗਭਗ ਸਵਾ ਲੱਖ ਰੁਪਏ (2,000 ਕੈਨੇਡੀਅਨ ਡਾਲਰ) ਤੋਂ ਕਾਫ਼ੀ ਪਰੇਸ਼ਾਨੀ ਹੋਈ ਸੀ ਕਿਉਂਕਿ ਇਹ ਉਨ੍ਹਾਂ ਨੂੰ ਵਾਧੂ ਖ਼ਰਚਾ ਜਾਪਦਾ ਸੀ ਪਰ ਕੈਨੇਡਾ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਹੀ ਪੈਂਦਾ ਸੀ।


ਦੀਪਾ ਭਾਟੀਆ ਨੇ ਦੱਸਿਆ ਕਿ ਉੱਧਰ ਕੈਨੇਡਾ ’ਚ ਵੀ ਬਹੁਤ ਸਾਰੇ ਵਿਦਿਆਰਥੀ ਹੁਣ ਭਾਰਤ ਆਉਣਾ ਚਾਹੁੰਦੇ ਹਨ ਪਰ ਉਹ ਵੀ ਕੋਵਿਡ-19 ਦੀਆਂ ਪਾਬੰਦੀਆਂ ਕਰਕੇ ਫਸੇ ਹੋਏ ਹਨ। ਉਹ ਇਸ ਕਰਕੇ ਵੀ ਪਰੇਸ਼ਾਨ ਹਨ ਕਿਉਂਕਿ ਉਹ ਯੂਨੀਵਰਸਿਟੀਜ਼ ਦੇ ਜਿਹੜੇ ਹੋਸਟਲਜ਼ ਵਿੱਚ ਰਹਿ ਰਹੇ ਹਨ, ਉੱਥੋਂ ਦੀਆਂ ਫ਼ੀਸਾਂ ਉਨ੍ਹਾਂ ਨੂੰ ਲਗਾਤਾਰ ਅਦਾ ਕਰਨੀਆਂ ਪੈ ਰਹੀਆਂ ਹਨ।


ਇੰਝ ਹੀ ਬੈਂਗਲੁਰੂ ਦੇ ਰਹਿਣ ਵਾਲੇ ਪ੍ਰੀਤੀ ਸੁਕੁਮਾਰ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਧੀ ਇੱਕ ਸਾਇੰਸ ਸਟੂਡੈਂਟ ਹੈ ਤੇ ਉਸ ਨੂੰ ਕੋਰਸ ਦੌਰਾਨ ਲੈਬੋਰੇਟਰੀ ’ਚ ਕੰਮ ਕਰਨਾ ਪੈਣਾ ਸੀ, ਇਸੇ ਲਈ ਉਸ ਦਾ ਕੈਨੇਡਾ ਜਾ ਕੇ ਕੋਰਸ ਮੁਕੰਮਲ ਕਰਨਾ ਜ਼ਰੂਰੀ ਸੀ ਪਰ ਇੰਨੇ ਨੂੰ ਸਾਰੀਆਂ ਉਡਾਣਾਂ ਉੱਤੇ ਪਾਬੰਦੀ ਲੱਗ ਗਈ; ਜਿਸ ਕਰਕੇ ਉਹ ਕੈਨੇਡਾ ਤੋਂ ਭਾਰਤ ਆਉਣ ਤੋਂ ਰਹਿ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਹਰ ਮਹੀਨੇ ਕੈਨੇਡਾ ’ਚ 1,000 ਡਾਲਰ ਫਾਲਤੂ ਅਦਾ ਕਰਨੇ ਪੈ ਰਹੇ ਹਨ। ਉੱਧਰ ਅਜਿਹੇ ਵਿਦਿਆਰਥੀਆਂ ਦੇ ਬਹੁਤ ਸਾਰੇ ਮਾਪੇ ਕੋਵਿਡ-19 ਦੇ ਚੱਲਦਿਆਂ ਆਪਣੀਆਂ ਨੌਕਰੀਆਂ ਵੀ ਗੁਆ ਬੈਠੇ ਹਨ। ਉਹ ਇਸ ਕਰਕੇ ਵੱਖਰੇ ਪ੍ਰੇਸ਼ਾਨ ਹਨ।


ਉੱਧਰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਨੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ ਦੋ ਤੋਂ ਚਾਰ ਫ਼ੀ ਸਦੀ ਦਾ ਵਾਧਾ ਕਰ ਦਿੱਤਾ ਹੈ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਉਮਰ ਸੂਫ਼ੀ ਦੀ ਰਿਪੋਰਟ ਅਨੁਸਾਰ ਇੱਕ ਹੋਰ ਵਿਦਿਆਰਥੀ ਦੇ ਮਾਪਿਆਂ ਨੇ ਦੱਸਿਆ ਕਿ ਉਡਾਣਾਂ ਉਪਲਬਧ ਨਾ ਹੋਣ ਕਾਰਣ ਉਨ੍ਹਾਂ ਦੇ ਬੱਚਿਆਂ ਨੂੰ ਕੈਨੇਡਾ ’ਚ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਨੂੰ ਇਸ ਮਹਾਮਾਰੀ ਸਮੇਂ ਫ਼ੀਸਾਂ ਵਿੱਚ ਕੁਝ ਕਟੌਤੀ ਕਰਨ ਲਈ ਆਖਿਆ ਗਿਆ ਪਰ ਉਨ੍ਹਾਂ ਨੇ ਸਗੋਂ ਫ਼ੀਸਾਂ ਵਿੱਚ ਵਾਧਾ ਕਰ ਦਿੱਤਾ।


ਹੁਣ ਕੈਨੇਡਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਟਡ ਵਿਦੇਸ਼ੀਆਂ ਨੂੰ ਹੀ ਆਪਣੇ ਦੇਸ਼ ਦੀ ਧਰਤੀ ਉੱਤੇ ਪੈਰ ਧਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਬਹੁਤੇ ਵਿਦਿਆਰਥੀਆਂ ਨੇ ਭਾਰਤ ’ਚ ਕੋਵੈਕਸੀਨ ਲਗਵਾਈ ਹੈ ਪਰ ਉਸ ਨੂੰ WHO ਤੋਂ ਮਾਨਤਾ ਹਾਸਲ ਨਹੀਂ ਹੈ।


ਜਿਹੜੇ ਵਿਦਿਆਰਥੀ ਪਿਛਲੇ ਕੁਝ ਸਮੇਂ ਦੌਰਾਨ ਕੋਰੋਨਾ-ਪਾਜ਼ਿਟਿਵ ਰਹੇ ਹਨ, ਉਨ੍ਹਾਂ ਨੂੰ ਟੀਕਾਕਰਣ ਲਈ ਘੱਟੋ-ਘੱਟ ਤਿੰਨ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ। ਕੁਝ ਹੋਰ ਅਜਿਹੇ ਵਿਦਿਆਰਥੀ ਵੀ ਹਨ ਕਿ ਜਿਨ੍ਹਾਂ ਨੇ ਕੋਵੀਸ਼ੀਲਡ ਦੀ ਪਹਿਲੀ ਡੋਜ਼ ਭਾਰਤ ’ਚ ਲਗਵਾਈ ਸੀ ਤੇ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਸਨ। ਹੁਣ ਉਹ ਦੂਜੀ ਡੋਜ਼ ਲਈ ਭਾਰਤ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਵੀ ਉਡਾਣਾਂ ਦੀ ਅਣ ਉਪਲਬਧਤਾ ਕਾਰਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: Vaccination in India: ਅਜੇ ਤੱਕ ਭਾਰਤ 'ਚ ਸਿਰਫ 3 ਫੀਸਦੀ ਆਬਾਦੀ ਨੂੰ ਹੀ ਲੱਗੀ ਕੋਰੋਨਾ ਦੀ ਡਬਲ ਡੋਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI