ਨਵੀਂ ਦਿੱਲੀ: ਇਸ ਸਾਲ ਨਾਗਰਿਕਤਾ ਸੋਧ ਐਕਟ (ਸੀਏਏ) ਸਬੰਧੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਹੋਏ ਪ੍ਰਦਰਸ਼ਨ 'ਚ ਇੱਕ ਨਾਂ ਦਾ ਕਈ ਵਾਰ ਜ਼ਿਕਰ ਹੋਇਆ ਸੀ। ਇਹ ਨਾਂ ਬਿਲਕਿਸ ਬਾਨੋ ਦਾਦੀ ਦਾ ਸੀ। ਹੁਣ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਦਾਦੀ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ਦੱਸ ਦਈਏ ਕਿ ਦਾਦੀ ਬਿਲਕੀਸ ਨੇ ਸ਼ਾਹੀਨ ਬਾਗ ਵਿਖੇ ਸਿਟੀਜ਼ਨਸ਼ਿਪ ਸੋਧ ਐਕਟ ਖਿਲਾਫ ਕਈ ਦਿਨਾਂ ਤਕ ਧਰਨਾ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਦਾਦੀ ਮੀਡੀਆ ਦਾ ਮਸ਼ਹੂਰ ਚਿਹਰਾ ਸੀ। ਪ੍ਰਦਰਸ਼ਨ ਦੌਰਾਨ ਉਸ ਨੇ ਮੀਡੀਆ ਨੂੰ ਕਈ ਵਾਰ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਸਿਟੀਜ਼ਨਸ਼ਿਪ ਸੋਧ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ, ਉਹ ਸ਼ਾਹੀਨ ਬਾਗ ਵਿੱਚ ਹੋਏ ਰੋਸ ਪ੍ਰਦਰਸ਼ਨ ਖ਼ਤਮ ਨਹੀਂ ਕਰੇਗੀ। ਫਿਲਹਾਲ, ਹੁਣ ਉਸ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ ਹੈ।

Farms Bill 2020: ਰਾਸ਼ਟਰਪਤੀ ਨਾਲ ਮੁਲਕਾਤ ਕਰਨਗੀਆਂ ਵਿਰੋਧੀ ਧਿਰਾਂ, ਕੀ ਹੋ ਸਕੇਗਾ ਕਿਸਾਨਾਂ ਦੇ ਪੱਖ 'ਚ ਫੈਸਲਾ?

ਪ੍ਰਧਾਨ ਮੰਤਰੀ ਮੋਦੀ ਸਮੇਤ 5 ਭਾਰਤੀਆਂ ਦੇ ਨਾਂ ਸ਼ਾਮਲ:

ਟਾਈਮ ਮੈਗਜ਼ੀਨ ਨੇ ਇਸ ਸਾਲ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਯੁਸ਼ਮਾਨ ਖੁਰਾਣਾ ਸਮੇਤ ਪੰਜ ਭਾਰਤੀਆਂ ਨੂੰ ਥਾਂ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਗੂਗਲ ਦੇ ਸੀਈਓ ਸੁੰਦਰ ਪਿਚਾਈ, ਲੰਡਨ ਵਿੱਚ ਸਥਿਤ ਭਾਰਤੀ ਮੂਲ ਦੇ ਡਾਕਟਰ ਰਵਿੰਦਰ ਗੁਪਤਾ ਤੇ ਸ਼ਾਹੀਨ ਬਾਗ ਅੰਦੋਲਨ ਨਾਲ ਚਰਚਾ ਵਿਚ ਆਈ ਬਿਲਕਿਸ ਦਾਦੀ ਦਾ ਨਾਂ ਵੀ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ।

Gold Prices: ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਗਲੋਬਲ ਮਾਰਕੀਟ 'ਚ ਸੋਨੇ-ਚਾਂਦੀ ਦਾ ਜਾਣੋ ਹਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904