ਨਵੀਂ ਦਿੱਲੀ: ਅਯੋਧਿਆ ਦੇ ਰਾਮ ਮੰਦਰ ਜ਼ਮੀਨ ਵਿਵਾਦ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਵਿਚਕਾਰ ਦਾ ਕੋਈ ਰਸਤਾ ਨਹੀ ਨਿਕਲਦਾ। ਸੁਪਰੀਮ ਕੋਰਟ ਮੰਗਲਵਾਰ 6 ਅਗਸਤ ਤੋਂ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰੇਗਾ। ਸੁਣਵਾਈ ਉਦੋਂ ਤਕ ਚਲੇਗੀ ਜਦੋਂ ਤਕ ਇਸ ਮਾਮਲੇ ਦਾ ਨਿਪਟਾਰਾ ਨਹੀ ਹੋ ਜਾਂਦਾ।
ਸੁਪਰੀਮ ਕੋਰਟ ਹਫਤੇ ‘ਚ ਸਿਰਫ਼ ਪੰਜ ਦਿਨ ਕੰਮ ਕਰਦੀ ਹੈ। ਇਨ੍ਹਾਂ ਪੰਜ ਦਿਨਾਂ ‘ਚ ਸੋਮਵਾਰ ਅਤੇ ਸ਼ੁਕਰਵਾਰ ਨੂੰ ਨਵੇਂ ਮਾਮਲੇ ਸੁਣੇ ਜਾਂਦੇ ਹਨ। ਅਜਿਹੇ ‘ਚ ਇਸ ਮਾਮਲੇ ‘ਚ ਹਫਤੇ ‘ਚ ਸਿਰਫ ਤਿੰਨ ਦਿਨ ਯਾਨੀ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹੀ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਵਿਚੋਲਗੀ ਕਰ ਰਹੀ ਕਮੇਟੀ ਤੋਂ ਰਿਪੋਰਟ ਮੰਗੀ ਸੀ। ਪੱਖਕਾਰਾਂ ਨੇ ਕੋਰਟ ‘ਚ ਅਰਜ਼ੀ ਦਾਖਲ ਕਰਕੇ ਕਿਹਾ ਸੀ ਕਿ ਗੱਲਬਾਤ ਰਾਹੀਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ‘ਚ ਸਹੀ ਤਰੱਕੀ ਨਹੀ ਹੋ ਰਹੀ। ਇਸ ਲਈ ਇਸ ਪ੍ਰਕਿਰਿਆ ਨੂੰ ਬੰਦ ਕਰ ਦੁਬਾਰਾ ਸੁਣਵਾਈ ਸ਼ੁਰੂ ਕੀਤੀ ਜਾਵੇਗੀ।
ਅਯੋਧਿਆ ਵਿਵਾਦ ਨੂੰ ਲੈਕੇ ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ
ਏਬੀਪੀ ਸਾਂਝਾ
Updated at:
02 Aug 2019 03:05 PM (IST)
ਅਯੋਧਿਆ ਦੇ ਰਾਮ ਮੰਦਰ ਜ਼ਮੀਨ ਵਿਵਾਦ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਵਿਚਕਾਰ ਦਾ ਕੋਈ ਰਸਤਾ ਨਹੀ ਨਿਕਲਦਾ। ਸੁਪਰੀਮ ਕੋਰਟ ਮੰਗਲਵਾਰ 6 ਅਗਸਤ ਤੋਂ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰੇਗਾ।
- - - - - - - - - Advertisement - - - - - - - - -