ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ 'ਚ ਇੱਕ ਪਿੰਡ ਦੇ ਮੁਖੀ 'ਤੇ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਆਪਣੀ ਧੀ ਦੇ ਵਿਆਹ ਸਮਾਰੋਹ 'ਚ ਪਿੰਡ ਦਾ ਮੁਖੀ ਪਿੰਕੂ ਕੁਮਾਰ ਚੇਂਜਿੰਗ ਰੂਮ 'ਚ ਵੜ ਗਿਆ ਤੇ ਡਾਂਸਰ ਨਾਲ ਛੇੜਛਾੜ ਕਰਨ ਲੱਗਾ।
ਡਾਂਸਰ ਵੱਲੋਂ ਵਿਰੋਧ ਕੀਤੇ ਜਾਣ 'ਤੇ ਗੁੱਸੇ 'ਚ ਆ ਕੇ ਮੁਖੀ ਨੇ ਉਸ ਦੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਗੰਭੀਰ ਰੂਪ 'ਚ ਜ਼ਖਮੀ ਡਾਂਸਰ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ।
ਪੁਲਿਸ ਨੇ ਡਾਂਸਰ ਦੇ ਬਿਆਨਾ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।