ਹੈਦਰਾਬਾਦ: ਵਿਆਹ ਕਰਨ ਵੇਲੇ ਵੇਖਿਆ ਜਾਂਦਾ ਹੈ ਕਿ ਮੁੰਡਾ ਦੀ ਉਮਰ ਕੁੜੀ ਨਾਲੋਂ ਵੱਡੀ ਹੀ ਹੋਵੇ ਪਰ ਇੱਥੇ ਇੱਕ ਮਾਂ ਨੇ ਆਪਣੇ 13 ਸਾਲ ਦੇ ਨਾਬਾਲਗ ਪੁੱਤ ਦਾ ਵਿਆਹ 23 ਸਾਲਾਂ ਦੀ ਕੁੜੀ ਨਾਲ ਕਰ ਦਿੱਤਾ ਹੈ। ਇਹ ਵਿਆਹ ਸਾਰੇ ਪਿੰਡ ਵਾਲਿਆਂ ਦੀ ਮੌਜੂਦਗੀ ਵਿੱਚ ਵਾਜਿਆਂ-ਗਾਜਿਆਂ ਨਾਲ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਕੁਰਨੂਲ ਦੇ ਇੱਕ ਪਿੰਡ ਵਿੱਚ ਬੀਤੇ ਅਪਰੈਲ ਦੇ ਮਹੀਨੇ 13 ਸਾਲ ਦੇ ਮੁੰਡੇ ਦਾ ਵਿਆਹ 23 ਸਾਲਾ ਕੁੜੀ ਨਾਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਆਹ ਇਸ ਲਈ ਹੋਇਆ ਕਿਉਂਕਿ ਮੁੰਡੇ ਦੀ ਮਾਂ ਕਾਫ਼ੀ ਬਿਮਾਰ ਰਹਿੰਦੀ ਸੀ ਤੇ ਆਪਣੇ ਸ਼ਰਾਬੀ ਪਤੀ ਤੋਂ ਤੰਗ ਆ ਗਈ ਸੀ। ਇਸ ਪਿੱਛੋਂ ਉਸ ਨੇ 13 ਸਾਲ ਦੇ ਮੁੰਡੇ ਦੀ ਦੇਖਭਾਲ ਲਈ ਸਿਆਣੀ ਕੁੜੀ ਦੀ ਤਲਾਸ਼ ਕੀਤੀ ਤੇ ਉਸ ਨਾਲ ਆਪਣੇ ਮੁੰਡੇ ਦਾ ਵਿਆਹ ਕਰਾ ਦਿੱਤਾ।
ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਇਸ ਪਿੱਛੋਂ ਕੁਝ ਅਧਿਕਾਰੀ ਪਿੰਡ ਜਾਂਚ ਲਈ ਵਿੱਚ ਗਏ ਪਰ ਉੱਥੇ ਜਾ ਕੇ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ ਕਿਉਂਕਿ ਲਾੜਾ ਤੇ ਉਸ ਦਾ ਪਰਿਵਾਰ ਪਿੰਡੋਂ ਚਲੇ ਗਏ ਸੀ।