ਨਵੀਂ ਦਿੱਲੀ: ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਹਨੇਰੀ ਤੂਫ਼ਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਨਵੇਂ ਸਿਰੇ ਤੋਂ ਉੱਠੇ ਪੱਛਮੀ ਪ੍ਰਭਾਵਾਂ ਕਾਰਨ ਅੱਜ ਪਹਾੜੀ ਸੂਬਿਆਂ ਤੋਂ ਇਲਾਵਾ ਮੈਦਾਨੀ ਇਲਾਕਿਆਂ ਵਿੱਚ ਵੀ ਹਨੇਰੀ ਤੂਫ਼ਾਨ ਦਾ ਅਲਰਟ ਹੈ।
ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਨਾਲ-ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਵਿਦਰਭ, ਬਿਹਾਰ, ਛੱਤੀਸਗੜ੍ਹ, ਤੇਲੰਗਾਨਾ, ਪੁੱਦੁਚੇਰੀ ਵਿੱਚ ਵੀ ਤੂਫਾਨ ਤੇ ਹਨੇਰੀ ਦੀ ਚੇਤਾਵਨੀ ਹੈ। ਇਸ ਤੋਂ ਇਲਾਵਾ ਆਉਣ ਦੋ ਦਿਨਾਂ ਵਿੱਚ ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਆ ਸਕਦੀ ਹੈ।
ਪੂਰਵੀ ਉੱਤਰ ਪ੍ਰਦੇਸ਼, ਅਸਮ, ਮੇਘਾਲਿਆ, ਮਣੀਪੁਰ, ਨਾਗਾਲੈਂਡ, ਮਿਜ਼ੋਰਮ ਤੇ ਪੱਛਮੀ ਬੰਗਾਲ ਦੇ ਗੰਗਾ ਵਾਲੇ ਖੇਤਰ ਤੋਂ ਇਲਾਵਾ ਓੜੀਸ਼ਾ ਤੇ ਝਾਰਖੰਡ ਵਿੱਚ ਵੀ 50-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅੰਦਾਜ਼ਾ ਹੈ।
ਜੰਮੂ ਕਸ਼ਮੀਰ ਦੇ ਡੋਡਾ ਵਿੱਚ ਕੱਲ੍ਹ ਬਾਰਸ਼ ਹੋਈ ਤੇ ਅੱਜ ਹਨੇਰੀ ਤੂਫ਼ਾਨ ਦਾ ਅਲਰਟ ਹੈ। ਅਸਮ ਦੇ ਕਛਰ ਵਿੱਚ ਤੇਜ਼ ਹਨੇਰੀ ਤੋਂ ਬਾਅਦ ਤਬਾਹੀ ਦਿੱਸ ਰਹੀ ਹੈ। ਉੱਥੇ ਕਰਨਾਟਕ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ।