ਨਵੀਂ ਦਿੱਲੀ: ਜਾਪਾਨ ਦੇ ਸਾਫਟਬੈਂਕ ਨੇ ਈ-ਕਾਮਰਸ ਕੰਪਨੀ ਫਲਿੱਪਕਾਰਟ 'ਚ ਆਪਣੀ 20-22 ਪ੍ਰਤੀਸ਼ਤ ਹਿੱਸੇਦਾਰੀ ਨੂੰ ਲੈਕੇ ਸਾਫ਼ ਕਰ ਦਿੱਤਾ ਹੈ ਕਿ ਅਮਰੀਕਾ ਦੀ ਦਿੱਗਜ ਕੰਪਨੀ ਵਾਲਮਾਰਟ ਨੂੰ ਆਪਣਾ ਸ਼ੇਅਰ ਵੇਚਣ ਦੇ ਮਾਮਲੇ 'ਚ ਉਸ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ।

 

ਕੀ ਹੈ ਮਾਮਲਾ?

ਸੂਤਰਾਂ ਮੁਤਾਬਕ ਸਾਫਟਬੈਂਕ ਦੇ ਮਸਾਯੋਸ਼ੀ ਸੋਨ ਅਗਲੇ ਸੱਤ ਤੋਂ ਦਸ ਦਿਨਾਂ 'ਚ ਇਸ ਗੱਲ 'ਤੇ ਫੈਸਲਾ ਲੈ ਸਕਦੇ ਹਨ ਕਿ ਫਲਿੱਪਕਾਰਟ ਤੋਂ ਬਾਹਰ ਆਇਆ ਜਾਵੇ ਜਾਂ ਫਿਰ ਕੁਝ ਹੋਰ ਸਮਾਂ ਕੰਪਨੀ 'ਚ ਨਿਵੇਸ਼ ਨੂੰ ਬਰਕਰਾਰ ਰੱਖਿਆ ਜਾਵੇ।

ਇਸਦੇ ਪਿੱਛੇ ਖਾਸ ਕਾਰਨ ਇਹ ਹੈ ਕਿ ਹਿੱਸੇਦਾਰੀ ਵੇਚਣ 'ਤੇ ਸਾਫਟਬੈਂਕ ਨੂੰ ਹੋਣ ਵਾਲੇ ਲਾਭ 'ਤੇ ਟੈਕਸ ਦੇਣਾ ਪਏਗਾ। ਜਿਸ ਦੇ ਆਧਾਰ 'ਤੇ ਹੀ ਸਾਫਟਬੈਂਕ ਕੋਈ ਫੈਸਲਾ ਕਰੇਗਾ।

ਸਾਫਟਬੈਂਕ ਨੇ ਫਲਿੱਪਕਾਰਟ 'ਚ 2.5 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ ਜਦਕਿ ਇਸ ਤੋਂ ਬਾਹਰ ਆਉਣ ਤੇ ਉਸ ਨੂੰ 4.5 ਅਰਬ ਡਾਲਰ ਮਿਲਨਗੇ। ਇਸ ਤਰ੍ਹਾਂ 2 ਅਰਬ ਡਾਲਰ ਦੇ ਲਾਭ 'ਤੇ ਸਾਫਟਬੈਂਕ ਨੂੰ ਭਾਰਤੀ ਕਾਨੂੰਨ ਮੁਤਾਬਕ ਟੈਕਸ ਦੇਣਾ ਪਏਗਾ।

ਇੱਥੇ ਜ਼ਿਕਰਯੋਗ ਹੈ ਕਿ ਵਾਲਮਾਰਟ ਨੇ ਬੀਤੇ ਬੁੱਧਵਾਰ ਫਲਿੱਪਕਾਰਟ ਦੀ 77%ਹਿੱਸੇਦਾਰੀ ਖਰੀਦਣ ਲਈ 16 ਅਰਬ ਡਾਲਰ ਦਾ ਭੁਗਤਾਨ ਕਰਨ ਦਾ ਐਲਾਨ ਕੀਤਾ ਸੀ।