ਸ਼ਿਮਲਾ: ਹਿਮਾਚਲ ਵਿੱਚ ਦੋ ਸੜਕ ਹਾਦਸਿਆਂ 'ਚ 17 ਵਿਅਤੀਆਂ ਦੀ ਮੌਤ ਹੋ ਗਈ ਤੇ 13 ਜ਼ਖਮੀ ਹੋ ਗਏ। ਪਹਿਲੇ ਹਾਦਸੇ ਵਿੱਚ ਸਿਰਮੌਰ ਨੇੜੇ ਪ੍ਰਾਈਵੇਟ ਬੱਸ ਖਾਈ 'ਚ ਡਿੱਗ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ 13 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਸੋਲਨ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


ਦੂਜੇ ਹਾਦਸੇ ਵਿੱਚ ਸ਼ਿਮਲਾ ਦੇ ਠਿਓਗ ਹਾਟਕੋਟੀ ਨੇੜੇ ਕਾਰ ਖਾਈ 'ਚ ਡਿੱਗ ਗਈ। ਹਾਦਸੇ 'ਚ ਦੋ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਕਾਰ ਹਰਿਆਣੇ ਦੇ ਨੰਬਰ ਵਾਲੀ ਹੈ।