ਆਡਾਨੀ ਦੇ ਹਸਪਤਾਲ ਵਿੱਚ 5 ਮਹੀਨਿਆਂ ਅੰਦਰ 111 ਬੱਚਿਆਂ ਦੀ ਮੌਤ, ਜਾਂਚ ਦੇ ਹੁਕਮ
ਏਬੀਪੀ ਸਾਂਝਾ | 26 May 2018 02:41 PM (IST)
ਨਵੀਂ ਦਿੱਲੀ: ਗੁਜਰਾਤ ਸਰਕਾਰ ਨੇ ਅੱਜ ਆਡਾਨੀ ਐਜੂਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਜੀ ਕੇ ਜਨਰਲ ਹਸਪਤਾਲ ਵਿੱਚ ਪਿਛਲੇ 5 ਮਹੀਨਿਆਂ ਅੰਦਰ 111 ਨਵਜੰਮੇ ਬੱਚਿਆਂ ਦੀ ਮੌਤ ਬਾਰੇ ਜਾਂਚ ਦਾ ਹੁਕਮ ਦਿੱਤਾ ਹੈ। ਹਸਪਤਾਲ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 20 ਮਈ ਤਕ 2018 ਤੋਂ ਪਹਿਲਾਂ 5 ਮਹੀਨਿਆਂ ਵਿੱਚ 111 ਨਵਜੰਮੇ ਬੱਚਿਆਂ ਦੀ ਮੌਤ ਹੋਈ। ਅੰਕੜੇ ਗਿਣਾਉਂਦਿਆਂ ਹੋਇਆਂ ਹਸਪਤਾਲ ਦੇ ਪ੍ਰਸ਼ਾਸਨ ਨੇ ਇਨ੍ਹਾਂ ਬੱਚਿਆਂ ਦੀ ਮੌਤ ਦਾ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣ ’ਚ ਹੋਈ ਦੇਰੀ ਤੇ ਕੁਪੋਸ਼ਣ ਦੱਸਿਆ ਹੈ। ਗੁਜਰਾਤ ਸਰਕਾਰ ਨੇ ਇਸ ਮਾਮਲੇ ਵਿੱਚ ਜਾਂਚ ਦਾ ਆਦੇਸ਼ ਦਿੰਦਿਆਂ ਮਾਹਿਰਾਂ ਦੀ ਇੱਕ ਟੀਮ ਗਠਿਤ ਕੀਤੀ ਹੈ। ਇਸ ਟੀਮ ਵੱਲੋਂ ਰਿਪੋਰਟ ਜਮ੍ਹਾ ਕਰਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ 20 ਮਈ ਤਕ 777 ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਵਿੱਚੋਂ 111 ਦੀ ਮੌਤ ਹੋ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਮੌਤ ਦਰ 14 ਫ਼ੀਸਦੀ ਹੈ।