ਮੁੰਬਈ: ਇਸਰੋ ਨੇ 22 ਜੁਲਾਈ ਨੂੰ ਚੰਦਰਯਾਨ-2 ਦਾ ਕਾਮਯਾਬ ਪ੍ਰੋਜੈਕਸ਼ਨ ਕੀਤਾ ਹੈ। ਚੰਨ ‘ਤੇ ਜਾਣ ਤੇ ਉਸ ‘ਤੇ ਜ਼ਿੰਦਗੀ ਦੀ ਮੌਜੂਦਗੀ ਦੀਆਂ ਕਹਾਣੀਆਂ ਤੋਂ ਬਾਲੀਵੁੱਡ ਵੀ ਪਰੇ ਨਹੀਂ ਰਿਹਾ। 1967 ‘ਚ ਕਾਵੇਰੀ ਪ੍ਰੋਡਕਸ਼ਨ ਨੇ ਫ਼ਿਲਮ ਬਣਾਈ ਸੀ ‘ਚਾਂਦ ਪਰ ਚੜਾਈ’। ਫ਼ਿਲਮ ‘ਚ ਦਾਰਾ ਸਿੰਘ ਲੀਡ ਰੋਲ ‘ਚ ਸੀ ਤੇ ਉਹ ਚੰਨ ‘ਤੇ ਉੱਤਰੇ ਸੀ।


ਫ਼ਿਲਮ ਦਾ ਡਾਇਰੈਕਸ਼ਨ ਟੀਪੀ ਸੁੰਦਰਮ ਨੇ ਕੀਤਾ ਸੀ। ਇਸ ਨੂੰ ਹਿੰਦੀ ਸਿਨੇਮਾ ਦੀ ਪਹਿਲੀ ਸਾਇੰਸ-ਫਿਕਸ਼ਨ ਫ਼ਿਲਮ ਮੰਨਿਆ ਜਾਂਦਾ ਹੈ। ਫ਼ਿਲਮ ਦੀ ਕਹਾਣੀ ਤੇ ਨਾਂ ਦਿਲਚਸਪ ਸੀ। ਦਾਰਾ ਸਿੰਘ ਯਾਨੀ ਪੁਲਾੜ ਯਾਤਰੀ ਕੈਪਟਨ ਆਨੰਦ ਤੇ ਉਸ ਦਾ ਸਾਥੀ ਭਾਗੂ ਚੰਨ ‘ਤੇ ਜਾਂਦੇ ਹਨ। ਚੰਨ ‘ਤੇ ਕਦਮ ਰੱਖਦੇ ਹੀ ਇਨ੍ਹਾਂ ਦੋਵਾਂ ਨੂੰ ਦੂਜੇ ਗ੍ਰਹਿ ਤੋਂ ਆਏ ਕਈ ਤਰ੍ਹਾਂ ਦੇ ਮਾਨਸਰ ਤੇ ਯੋਧਿਆਂ ਨਾਲ ਲੜਨਾ ਪੈਂਦਾ ਹੈ।

ਫ਼ਿਲਮ ‘ਚ ਹੈਲਨ, ਅਨਵਰ ਹੁਸੈਨ, ਪਦਮਾ ਖੰਨਾ, ਭਗਵਾਨ ਦਾਦਾ ਤੇ ਸੀ ਰਤਨ ਨੇ ਕੰਮ ਕੀਤਾ ਸੀ। ‘ਚਾਂਦ ਪਰ ਚੜ੍ਹਾਈ’ ਸਾਇੰਸ ਫਿਕਸ਼ਨ ਫ਼ਿਲਮਾਂ ਦੀ ਸ਼ੁਰੂਆਤੀ ਫ਼ਿਲਮਾਂ ‘ਚ ਸੀ। ਫ਼ਿਲਮ ਦੇ ਸਪੇਸ ਸ਼ਿਪ ਤੇ ਸਪੇਸਸ਼ੂਟ ਦੇਖਕੇ ਬਾਲੀਵੁੱਡ ਦੇ ਫੈਨਸ ਵੀ ਹੈਰਾਨ ਹੋ ਸਕਦੇ ਹਨ।

ਇਸ ਬਲੈਕ ਐਂਡ ਵ੍ਹਾਈਟ ਫ਼ਿਲਮ ‘ਚ ਰਾਕੇਟ ਲਾਂਚਿੰਗ ਨੂੰ ਵੀ ਦਿਖਾਇਆ ਗਿਆ ਸੀ। ‘ਚਾਂਦ ਪਰ ਚੜ੍ਹਾਈ’ ਦਾ ਮਿਊਜ਼ਿਕ ਊਸ਼ਾ ਖੰਨਾ ਨੇ ਤਿਆਰ ਕੀਤਾ ਸੀ। ਇਸ ‘ਚ ਜ਼ਿਆਦਾਤਰ ਗਾਣੇ ਲਤਾ ਮੰਗੇਸ਼ਕਰ ਨੇ ਗਾਏ ਸੀ।