ਸਹਾਰਨਪੁਰ: ਸਹਾਰਨਪੁਰ ਦੇ ਦਾਰੁਲ ਉਲਮ ਦੇਵਬੰਦ ਨੇ ਇਕ ਅਜੀਬ ਫਤਵਾ ਜਾਰੀ ਕੀਤਾ ਹੈ। ਫਤਵੇ 'ਚ ਕਿਹਾ ਗਿਆ ਹੈ ਕਿ ਮੁਸਲਮਾਨ ਔਰਤਾਂ ਤੇ ਮਰਦ ਆਪਣੇ  ਫੋਟੋਆਂ ਸੋਸ਼ਲ ਮੀਡੀਆ ਨੇ ਅਪਲੋਡ ਨਹੀਂ ਕਰਨਗੇ। ਦੇਵਬੰਦ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਇਕ ਵਿਅਕਤੀ ਨੇ ਉਨ੍ਹਾਂ ਦੀ ਰਾਇ ਜਾਨਣ ਲਈ ਪਹੁੰਚ ਕੀਤੀ ਸੀ ਤੇ ਇਸ ਤੋਂ ਬਾਅਦ ਹੀ ਇਹ ਫਤਵਾ ਦਿੱਤਾ ਗਿਆ ਹੈ।


ਦਾਰੁਲ ਉਲਮ ਦੇਵਬੰਦ ਜੁੜੇ ਵਿਅਕਤੀ ਦਾ ਕਹਿਣਾ ਹੈ ਕਿ ਇਸਲਾਮ 'ਚ ਫੋਟੋਆਂ ਖਿੱਚਣ ਦੀ ਹੀ ਮਨਾਹੀ ਹੈ ਤੇ ਇਸ ਲਈ ਸੋਸ਼ਲ ਮੀਡੀਆ 'ਤ ਪਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ।
ਇਸ ਤੋਂ ਪਹਿਲਾਂ ਦਰੁਲ ਉਲਮ ਫਤਵਾ ਜਾਰੀ ਕਰਕੇ ਕਿਹਾ ਸੀ ਕਿ ਇਸਲਾਮ  ਸਾਨੂੰ ਕਿਸੇ ਵੀ ਧਰਮ ਦੇ ਇਨਸਾਨ ਦੀ ਸ਼ੇਵ ਕਰਨ ਜਾਂ ਦਾੜ੍ਹੀ ਕੱਟਣ ਦੀ  ਇਜਾਜ਼ਤ ਨਹੀਂ ਦਿੰਦਾ। ਉਹਨਾਂ ਇਹ ਵੀ ਕਿਹਾ ਕਿ ਅਗਰ ਕੋਈ ਇਹ ਕੰਮ ਕਰਦਾ  ਹੈ ਤਾਂ ਉਹਦਾ ਖੁਦ ਜਿੰਮੇਵਾਰ ਹੋਵੇਗਾ।