ਚੰਡੀਗੜ੍ਹ: ਕੇਂਦਰ ਸਰਕਾਰ ਨੇ ਵੱਖ-ਵੱਖ ਮੋਟਰ ਵਾਹਨਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਤਾਰੀਖ਼ 31 ਜੁਲਾਈ ਕਰ ਦਿੱਤੀ ਹੈ। ਕੇਂਦਰੀ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਨਾਗਰਿਕ ਕਰੋਨਾ ਵਾਇਰਸ ਦੇ ਕਾਰਨ ਜਾਰੀ ਲੌਕਡਾਊਨ ਦੌਰਾਨ ਪਹਿਲੀ ਫਰਵਰੀ ਤੋਂ ਵਾਹਨਾਂ ਨਾਲ ਸਬੰਧਤ ਦਸਤਾਵੇਜ਼ਾਂ ਦਾ ਨਵੀਨੀਕਰਨ ਨਹੀਂ ਕਰਵਾ ਸਕੇ, ਉਨ੍ਹਾਂ ਤੋਂ ਲੇਟ ਫ਼ੀਸ ਜਾਂ ਵਾਧੂ ਫ਼ੀਸ ਨਹੀਂ ਵਸੂਲੀ ਜਾਵੇਗੀ।


ਇਹ ਸੁਵਿਧਾ ਉਨ੍ਹਾਂ ਵਾਹਨ ਚਾਲਕਾਂ ਲਈ ਹੈ ਜਿੰਨ੍ਹਾਂ ਨੇ ਪਹਿਲੀ ਫਰਵਰੀ ਜਾਂ ਉਸ ਤੋਂ ਬਾਅਦ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਫੀਸ ਜਮ੍ਹਾ ਕਰਵਾ ਦਿੱਤੀ ਹੈ ਪਰ ਲੌਕਡਾਊਨ ਕਾਰਨ ਦਸਤਾਵੇਜ਼ਾਂ ਦਾ ਨਵੀਨੀਕਰਨ ਨਹੀਂ ਹੋ ਸਕਿਆ।


ਇਹ ਵੀ ਪੜ੍ਹੋ: ਪੰਜਾਬ ਦੇ ਪਿੰਡਾਂ 'ਚ ਕੋਰੋਨਾ ਰਿਹਾ ਬੇਅਸਰ, ਸ਼ਹਿਰੀਆਂ ਨੂੰ ਦਬੋਚਿਆ




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ