ਮੁੰਬਈ: ਅੰਡਰਵਰਲਡ ਡੌਨ ਡਾਊਦ ਇਬਰਾਹਮ ਦੀ ਭੈਣ ਹਸੀਨਾ ਪਾਰਕਰ ਦਾ ਮੁੰਬਈ ਸਥਿਤ ਫਲੈਟ ਨਿਲਾਮੀ ‘ਚ ਵਿੱਕ ਗਿਆ। ਨਾਗਪਾੜਾ ਦੇ ਗਾਰਡਨ ਅਪਾਰਟਮੈਂਟ ‘ਚ ਵਰਗ ਫੁੱਟ ‘ਚ ਬਣੇ ਇਸ ਫਲੈਟ ਦੀ ਬੋਲੀ ਕਾਮਯਾਬ ਰਹੀ। ਇਸ ਦੀ ਬੋਲੀ 1.80 ਕਰੋੜ ਰੁਪਏ ਲੱਗੀ। ਇਸ ਫਲੈਟ ਦੀ ਕੀਮਤ 1.69 ਕਰੋੜ ਰੁਪਏ ਲਾਈ ਗਈ ਸੀ।
ਇਸ ਫਲੈਟ ਦੀ ਨਿਲਾਮੀ ਤਸਕਰੀ ਤੇ ਵਿਦੇਸ਼ੀ ਮੁਦਰਾ ਜੋੜ-ਤੋੜ ਅਧਿਨਿਯਮ ਐਕਟ ਤਹਿਤ ਕੀਤੀ ਗਈ ਹੈ। ਇਹ ਫਲੈਟ ਕਈ ਕਾਰਨਾਂ ਕਰਕੇ ਖਾਸ ਸੀ। ਭਾਰਤ ਵਿੱਚੋਂ ਭੱਜਣ ਤੋਂ ਪਹਿਲਾਂ ਡੌਨ ਦਾਊਦ ਇੱਥੇ ਹੀ ਰਹਿੰਦਾ ਸੀ। ਉਸ ਦੀ ਭੈਣ ਵੀ ਮਰਨ ਤੋਂ ਪਹਿਲਾਂ ਇਸੇ ਫਲੈਟ ‘ਚ ਰਹਿੰਦੀ ਸੀ।
ਇਸ ਫਲੈਟ ਦਾ ਕਬਜ਼ਾ ਆਪਣੇ ਹੱਥ ਲੈਣ ਦੀ ਕੋਸ਼ਿਸ਼ ਸੀਬੀਆਈ 1997 ਤੋਂ ਕਰ ਰਹੀ ਸੀ। ਕੋਰਟ ‘ਚ ਮਾਮਲੇ ਦੀ ਸੁਣਵਾਈ ਕਾਰਨ ਸੀਬੀਆਈ ਕਾਮਯਾਬ ਨਹੀਂ ਹੋ ਸਕੀ। ਬਾਅਦ ‘ਚ ਇਹ ਮਾਮਲਾ ਸੁਪਰੀਮ ਕੋਰਟ ‘ਚ ਸੁਲਝਿਆ। ਇਸ ਤੋਂ ਬਾਅਦ SAFEMA ਐਕਟ ਤਹਿਤ ਇਸ ਫਲੈਟ ‘ਤੇ ਕਬਜ਼ਾ ਕੀਤਾ ਗਿਆ।