ਸ਼ਿਮਲਾ: ਪਿਛਲੇ ਕਈ ਮਹੀਨਿਆਂ ਤੋਂ ਬਾਰਸ਼ ਤੇ ਬਰਫਬਾਰੀ ਨਾਲ ਜੂਝ ਰਹੇ ਹਿਮਾਚਲ ਪ੍ਰੇਦਸ਼ ‘ਚ ਹੁਣ ਅਪਰੈਲ ਦੀ ਸ਼ੁਰੂਆਤ ਹੁੰਦਿਆਂ ਹੀ ਗਰਮੀ ਨੇ ਦਸਤਕ ਦੇ ਦਿੱਤੀ ਹੈ। ਗਰਮੀ ਸ਼ੁਰੂ ਹੁੰਦਿਆਂ ਹੀ ਸ਼ਿਮਲਾ ‘ਚ ਲੋਕ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ। ਦੁਪਹਿਰ ਨੂੰ ਲੋਕਾਂ ਨੂੰ ਹੁਣ ਤੋਂ ਹੀ ਦਰਖਤਾਂ ਹੇਠ ਤੇ ਛਤਰੀ ਨਾਲ ਘੁੰਮਦੇ ਦੇਖਿਆ ਜਾ ਸਕਦਾ ਹੈ।
ਸਰਦੀ ਤੋਂ ਬਾਅਦ ਪਹਾੜ ਤਪਣ ਲੱਗੇ ਹਨ। ਸ਼ਿਮਲਾ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ। ਐਤਵਾਰ ਨੂੰ ਸ਼ਿਮਲਾ ਦਿਨ ਦੇ ਸਮੇਂ ਕਾਫੀ ਗਰਮ ਰਿਹਾ। ਇੱਥੇ ਦਾ ਘੱਟੋ-ਘੱਟ ਤਾਪਮਾਨ 11.7 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ।
ਮੌਸਮ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਤਾਪਮਾਨ ਲਗਾਤਾਰ ਵਧ ਰਿਹਾ ਹੈ। ਅਪਰੈਲ ‘ਚ ਤਾਪਮਾਨ ‘ਚ ਹੋਰ ਵੀ ਵਾਧਾ ਹੋਵੇਗਾ।