PAN ਨੂੰ Adhaar ਨਾਲ ਜੋੜਨ ਦੀ ਮੋਹਲਤ ਵਧੀ
ਏਬੀਪੀ ਸਾਂਝਾ | 01 Apr 2019 10:29 AM (IST)
ਨਵੀਂ ਦਿੱਲੀ: ਪੱਕੇ ਖਾਤਾ ਨੰਬਰ- ਪੈਨ ਅਤੇ ਵੱਖਰੀ ਪਛਾਣ ਦਸਤਾਵੇਜ਼-ਆਧਾਰ ਨੂੰ ਜੋੜਨ ਲਈ ਦੇਸ਼ਵਾਸੀਆਂ ਨੂੰ ਹੁਣ ਛੇ ਮਹੀਨਿਆਂ ਦਾ ਸਮਾਂ ਹੋਰ ਮਿਲ ਗਿਆ ਹੈ। ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਡੈੱਡਲਾਈਨ 30 ਸਤੰਬਰ ਤਕ ਅੱਗੇ ਵਧਾ ਦਿੱਤਾ ਹੈ। ਇਹ ਛੇਵੀਂ ਵਾਰ ਹੈ ਜਦੋਂ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਲਈ ਆਖਰੀ ਤਾਰੀਖ ਵਿੱਚ ਵਾਧਾ ਕੀਤਾ ਹੈ। ਸਰਕਾਰ ਨੇ ਪਿਛਲੇ ਸਾਲ ਜੂਨ ਵਿੱਚ ਆਖਿਆ ਸੀ ਕਿ ਪੈਨ ਨੂੰ 31 ਮਾਰਚ ਤਕ ਆਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਜ਼ ਨੇ ਦੱਸਿਆ ਕਿ ਆਮਦਨ ਕਰ ਰਿਟਰਨ ਭਰਨ ਵੇਲੇ ਆਧਾਰ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ ਜੋ ਕਿ ਪਹਿਲੀ ਅਪਰੈਲ 2019 ਤੋਂ ਲਾਗੂ ਹੋ ਜਾਵੇਗਾ।