ਸ਼੍ਰੀਨਗਰ: ਜੰਮ-ਕਸ਼ਮੀਰ ‘ਚ ਸੁਰੱਖੀਆਬਲਾਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਅੱਜ ਤੜਕੇ ਪੁਲਵਾਮਾ ਜ਼ਿਲ੍ਹੇ ਦੇ ਲੱਸੀਪੋਰਾ ‘ਚ ਸੁਰਖੀਆਬੱਲਾਂ ‘ਚ ਮੁਠਭੇਵ ‘ਚ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਮੁਠਭੇੜ ਵਾਲੀ ਥਾਂ ਤੋਂ ਇੱਕ ਰਾਈਫਲ, ਇੱਕ ਐਸਐਲਆਰ ਅਤੇ ਦੋ ਪਿਸਤੌਲ ਬਰਾਮਦ ਹੋਏ ਹਨ। ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।


ਜੰਮੂ-ਕਸ਼ਮੀਰ ‘ਚ 29 ਮਾਰਚ ਨੂੰ ਸੁਰੱਖੀਆ ਬੱਲਾਂ ਨੇ ਮੁਠਭੇੜ ‘ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀਸ। ਰੱਖੀਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲਿਆ ਨੇ ਦੱਸਿਆ ਸੀ ਕਿ ਸ਼੍ਰੀਨਗਰ ਸ਼ਹਿਰ ਦੇ ਬਾਹਰੀ ਖੇਤਰ ਨੌਗਾਮ ‘ਚ ਇੱਕ ਮੁਠਭੇੜ ‘ਚ ਅੱਤਵਾਦੀ ਮਾਰੇ ਗਏ।


ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਆਲਆਊਟ ਕਾਫੀ ਲੰਬੇ ਸਮੇਂ ਤੋਂ ਚਲ ਰਿਹਾ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖੀਆ ਬੱਲਾਂ ਨੇ ਕਾਰਵਾਈ ਤੇਜ ਕਰ ਦਿੱਤੀ ਹੈ। ਲੋਕਸਭਾ ਚੋਣਾਂ ਦੇ ਮੱਦੇਨਜ਼ਰ ਵੀ ਘਾਟੀ ‘ਚ ਸੁਰਖੀਆ ਦੇ ਕੜੇ ਬੰਦੋਬਸੱਤ ਕੀਤੇ ਗਏ ਹਨ।