ਫਰੀਦਾਬਾਦ: ਡੀਸੀਪੀ ਵਿਕਰਮ ਕਪੂਰ ਖ਼ੁਦਕੁਸ਼ੀ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਅੱਤਲ ਇੰਸਪੈਕਟਰ ਅਬਦੁਲ ਸ਼ਹੀਦ ਨੇ ਜਾਂਚ ਦੌਰਾਨ ਕਈ ਭੇਤ ਖੋਲ੍ਹੇ ਹਨ। ਪੁਲਿਸ ਮੁਤਾਬਕ ਅਬਦੁਲ ਸ਼ਹੀਦ ਆਪਣੀ ਮਹਿਲਾ ਮਿੱਤਰ ਦੀ ਮਦਦ ਨਾਲ ਡੀਸੀਪੀ ਨੂੰ ਝੂਠੇ ਕੇਸ ਵਿੱਚ ਫ਼ਸਾਉਣ ਦੀ ਧਮਕੀ ਦੇ ਕੇ ਤੰਗ ਕਰ ਰਿਹਾ ਸੀ। ਉਹ ਇਸ ਲਈ ਇੱਕ ਪੱਤਰਕਾਰ ਦਾ ਸਹਿਯੋਗ ਵੀ ਲੈ ਰਿਹਾ ਸੀ ਜੋ ਖ਼ਬਰ ਛਾਪਣ ਦੀ ਧਮਕੀ ਦੇ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਸ਼ਹੀਦ ਆਪਣੇ ਭਾਣਜੇ ਅਰਸ਼ਦ ਦਾ ਨਾਂ ਇੱਕ ਕੇਸ ਵਿੱਚੋਂ ਕਢਵਾਉਣ ਤੇ ਆਪਣੀ ਮਹਿਲਾ ਮਿੱਤਰ ਦੇ ਪਤੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਹੱਕ ’ਚ ਕਾਰਵਾਈ ਕਰਵਾਉਣ ਲਈ ਵੀ ਡੀਸੀਪੀ ’ਤੇ ਦਬਾਅ ਪਾ ਰਿਹਾ ਸੀ। ਅਧਿਕਾਰੀਆਂ ਮੁਤਾਬਕ ਪੱਤਰਕਾਰ ਸਤੀਸ਼ ਨਾਲ ਮਿਲ ਕੇ ਮੁਅੱਤਲ ਇੰਸਪੈਕਟਰ ਡੀਸੀਪੀ ਨੂੰ ਬਦਨਾਮ ਕਰਨ ਬਾਰੇ ਕਹਿ ਕੇ ਧਮਕਾ ਰਿਹਾ ਸੀ। ਖ਼ੁਦਕੁਸ਼ੀ ਨੋਟ ਵਿੱਚ ਡੀਸੀਪੀ ਨੇ ਲਿਖਿਆ ਕਿ ਉਹ ਭੁਪਾਨੀ ਦੇ ਐਸਐਚਓ ਅਬਦੁਲ ਸ਼ਹੀਦ ਵੱਲੋਂ ਤੰਗ ਕਰਨ ਕਰਕੇ ਮਰ ਰਿਹਾ ਹੈ।
ਪੁਲਿਸ ਮੁਤਾਬਕ ਮੁਅੱਤਲ ਇੰਸਪੈਕਟਰ ਨੇ ਮੰਨ ਲਿਆ ਹੈ ਕਿ ਉਹ ਸਾਰੇ ਮਿਲ ਕੇ ਡੀਸੀਪੀ ਨੂੰ ਤਿੰਨ ਮਹੀਨੇ ਤੋਂ ਤੰਗ ਕਰ ਰਹੇ ਸਨ। ਪੱਤਰਕਾਰ ਸਤੀਸ਼ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇੰਸਪੈਕਟਰ ਆਪਣੀ ਮਹਿਲਾ ਮਿੱਤਰ ਰਾਹੀਂ ਹੋਰਨਾਂ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਤੰਗ ਕਰਦਾ ਸੀ।
ਇੰਸਪੈਕਟਰ ਤੋਂ ਤੰਗ ਆ ਕੇ ਡੀਸੀਪੀ ਨੇ ਕੀਤੀ ਖੁਦਕੁਸ਼ੀ!
ਏਬੀਪੀ ਸਾਂਝਾ
Updated at:
18 Aug 2019 04:38 PM (IST)
ਡੀਸੀਪੀ ਵਿਕਰਮ ਕਪੂਰ ਖ਼ੁਦਕੁਸ਼ੀ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਅੱਤਲ ਇੰਸਪੈਕਟਰ ਅਬਦੁਲ ਸ਼ਹੀਦ ਨੇ ਜਾਂਚ ਦੌਰਾਨ ਕਈ ਭੇਤ ਖੋਲ੍ਹੇ ਹਨ। ਪੁਲਿਸ ਮੁਤਾਬਕ ਅਬਦੁਲ ਸ਼ਹੀਦ ਆਪਣੀ ਮਹਿਲਾ ਮਿੱਤਰ ਦੀ ਮਦਦ ਨਾਲ ਡੀਸੀਪੀ ਨੂੰ ਝੂਠੇ ਕੇਸ ਵਿੱਚ ਫ਼ਸਾਉਣ ਦੀ ਧਮਕੀ ਦੇ ਕੇ ਤੰਗ ਕਰ ਰਿਹਾ ਸੀ। ਉਹ ਇਸ ਲਈ ਇੱਕ ਪੱਤਰਕਾਰ ਦਾ ਸਹਿਯੋਗ ਵੀ ਲੈ ਰਿਹਾ ਸੀ ਜੋ ਖ਼ਬਰ ਛਾਪਣ ਦੀ ਧਮਕੀ ਦੇ ਰਿਹਾ ਸੀ।
- - - - - - - - - Advertisement - - - - - - - - -